ਮੁੰਬਈ(ਬਿਊਰੋ)— ਬਾਲੀਵੁੱਡ ਸੈਲੀਬ੍ਰਿਟੀਜ਼ ਨਾਲ ਜੁੜੇ ਕਾਲ ਡਿਟੇਲ ਰਿਕਾਰਡਜ਼ (ਸੀ. ਡੀ. ਆਰ.) ਮਾਮਲੇ 'ਚ ਕੰਗਨਾ ਰਣੌਤ ਦਾ ਨਾਂ ਸਾਹਮਣੇ ਆਇਆ ਹੈ। ਕੰਗਨਾ 'ਤੇ ਇਸ ਕੇਸ 'ਚ ਫੱਸੇ ਐਡਵੋਕੇਟ ਰਿਜ਼ਵਾਨ ਨਾਲ ਰਿਤਿਕ ਰੋਸ਼ਨ ਦਾ ਨੰਬਰ ਸ਼ੇਅਰ ਕਰਦਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੋਸ਼ ਤੋਂ ਬਾਅਦ ਕੰਗਨਾ ਦਾ ਬਿਆਨ ਵੀ ਆ ਗਿਆ ਹੈ। ਕੰਗਨਾ ਦੇ ਪੀ. ਆਰ. ਦੇ ਹਵਾਲੇ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ— ਜਦੋਂ ਅਸੀਂ ਇਕ ਨੋਟਿਸ ਦਾ ਜਵਾਬ ਦਿੰਦੇ ਹੈ, ਤਾਂ ਅਸੀਂ ਸਾਰੀਆਂ ਡਿਟੇਲਸ ਵਕੀਲ ਨੂੰ ਦਿੰਦੇ ਹਾਂ।
ਇਸ 'ਤੇ ਕੀ ਮੰਨ ਲਿਆ ਜਾਵੇ ਕਿ ਇਹ ਡਿਟੇਲਸ ਕਾਨੂੰਨ ਦਾ ਉਲੰਘਣ ਕਰਨ ਲਈ ਇਸਤੇਮਾਲ ਹੋਵੇਗੀ? ਕਿਸੇ ਵੀ ਧਾਰਨਾ 'ਤੇ ਆਪਣੀ ਸਟੇਟਮੈਂਟ ਬਣਾ ਕੇ ਕਿਸੇ ਕਲਾਕਾਰ ਨੂੰ ਬਦਨਾਮ ਕਰਨ ਤੋਂ ਪਹਿਲਾਂ ਉਚਿਤ ਜਾਂਚ ਕੀਤੀ ਜਾਣੀ ਜ਼ਰੂਰੀ ਹੈ।'' ਜ਼ਿਕਰਯੋਗ ਹੈ ਕਿ ਮੁੰਬਈ 'ਚ ਪੁਲਸ ਦੇ ਹੱਥੀ ਇਕ ਗੈਂਗ ਆਇਆ ਹੈ, ਜੋ ਜਾਸੂਸੀ ਦੇ ਕੰਮ ਲਈ ਲੋਕਾਂ ਦੀ ਕਾਲ ਡਿਟੇਲਜ਼ ਰਿਕਾਰਡ ਕਰਦਾ ਸੀ। ਇਸ 'ਚ ਨਵਾਜ਼ੂਦੀਨ ਸਿੱਦਿਕੀ ਦੇ ਵਕੀਲ ਰਿਜ਼ਵਾਨ ਸਿੱਦਿਕੀ ਦਾ ਵੀ ਨਾਂ ਸਾਹਮਣੇ ਆਇਆ ਹੈ।
ਕੁਝ ਰਿਪੋਰਟਾਂ 'ਚ ਕਿਹਾ ਗਿਆ ਕਿ ਨਵਾਜ਼ ਲਈ ਰਿਜ਼ਵਾਨ ਨੇ ਉਨ੍ਹਾਂ ਦੀ ਪਤਨੀ ਦੀ ਕਾਲ ਰਿਕਾਰਡ ਕਰਵਾਈ ਸੀ। ਬਾਲੀਵੁੱਡ ਸੈਲੀਬ੍ਰਿਟੀਜ਼ ਕਾਲ ਡਿਟੇਲ ਰਿਕਾਰਡਜ਼ (ਸੀਡੀਆਰ) ਮਾਮਲੇ 'ਚ ਹੁਣ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਤੇ ਕੰਗਨਾ ਰਨੌਤ ਦਾ ਨਾਂ ਵੀ ਸਾਹਮਣੇ ਆ ਗਿਆ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਕੰਗਨਾ 'ਤੇ ਸਾਲ 2016 'ਚ ਰਿਤਿਕ ਰੋਸ਼ਨ ਦਾ ਮੋਬਾਈਲ ਨੰਬਰ ਰਿਜ਼ਵਾਨ ਸਿੱਦਿਕੀ ਨਾਲ ਸ਼ੇਅਰ ਕਰਨ ਦੀ ਗੱਲ ਕਹੀ ਜਾ ਰਹੀ ਹੈ।
ਕੰਗਨਾ ਤੋਂ ਇਲਾਵਾ ਇਸ ਮਾਮਾਲੇ 'ਚ ਜੈਕੀ ਸ਼ਰਾਫ ਦੀ ਪਤਨੀ ਆਇਸ਼ਾ ਨੂੰ ਲੈ ਕੇ ਠਾਣੇ ਕ੍ਰਾਈਮ ਬਰਾਂਚ ਦੇ ਡਿਪਟੀ ਕਮਿਸ਼ਨਰ ਆਫ ਪੁਲਸ ਅਭਿਸ਼ੇਕ ਤ੍ਰਿਮੁਖੇ ਦਾ ਕਹਿਣਾ ਹੈ ਕਿ ਜੈਕੀ ਸ਼ਰਾਫ ਦੀ ਪਤੀ ਆਇਸ਼ਾ ਸ਼ਰਾਫ ਨੇ ਐਕਟਰ ਸਾਹਿਲ ਖਾਨ ਦੀ ਕਾਲ ਡਿਟੇਲ ਗੈਰ ਕਾਨੂੰਨੀ ਤਰੀਕੇ ਨਾਲ ਨਿਕਲਵਾਈ ਤੇ ਇਸ ਨੂੰ ਦੋਸ਼ੀ ਵਕੀਲ ਰਿਜ਼ਵਾਨ ਸਿੱਦਿਕੀ ਨੂੰ ਸੌਂਪੀ ਸੀ। ਦੱਸ ਦੇਈਏ ਕਿ ਆਇਸ਼ਾ ਤੇ ਸਾਹਿਲ ਦਾ ਵਿਵਾਦ ਪਹਿਲਾਂ ਵੀ ਚਰਚਾ 'ਚ ਰਹਿ ਚੁੱਕਾ ਹੈ।