ਲਾਸ ਏਂਜਲਸ (ਬਿਊਰੋ)— ਮਸ਼ਹੂਰ ਅਦਾਕਾਰ ਰਾਬਰਟ ਡੀ ਨੀਰੋ ਅਤੇ ਉਸ ਦੀ ਪਤਨੀ ਗ੍ਰੇਸ ਹਾਈਟਾਵਰ ਨੇ ਵਿਆਹ ਤੋਂ 20 ਸਾਲ ਬਾਅਦ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਹੈ। ਪਰਿਵਾਰ ਨਾਲ ਜੁੜੇ ਇਕ ਸੂਤਰ ਨੇ 'ਪੀਪਲ ਮੈਗਜ਼ੀਨ' ਨੂੰ ਦੱਸਿਆ ਕਿ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਲਿਆ ਹੈ ਅਤੇ ਹੁਣ ਉਹ ਵੱਖ ਰਹਿ ਰਹੇ ਹਨ।
ਡੀ ਨੀਰੋ (75) ਅਤੇ ਹਾਈਟਾਵਰ (60) ਨੇ ਲਗਭਗ ਇਕ ਦਹਾਕੇ ਤੱਕ ਪ੍ਰੇਮ ਸਬੰਧਾਂ 'ਚ ਰਹਿਣ ਤੋਂ ਬਾਅਦ ਸਾਲ 1997 'ਚ ਵਿਆਹ ਕਰਵਾਇਆ ਸੀ। ਉਨ੍ਹਾਂ ਦਾ 20 ਸਾਲਾ ਬੇਟਾ ਇਲੀਅਟ ਅਤੇ 6 ਸਾਲਾ ਬੇਟੀ ਹੇਲਨ ਗ੍ਰੇਸ ਹੈ।