ਮੁੰਬਈ (ਬਿਊਰੋ)— 'ਬਿੱਗ ਬੌਸ 10' 'ਚ ਨਜ਼ਰ ਆ ਚੁੱਕੇ ਰੋਹਨ ਮਹਿਰਾ ਇਨ੍ਹੀਂ ਦਿਨੀਂ ਆਪਣੀ ਗਰਲਫਰੈਂਡ ਕਾਂਚੀ ਸਿੰਘ ਨਾਲ ਦੱਖਣੀ ਕੋਰੀਆ 'ਚ ਛੁੱਟੀਆਂ ਦਾ ਆਨੰਦ ਮਨਾ ਰਿਹਾ ਹੈ। ਦਰਸਅਲ, ਦੋਵੇਂ ਉੱਥੇ ਟੂਰੀਜ਼ਮ ਦੇ ਪ੍ਰਮੋਸ਼ਨ ਲਈ ਗਏ ਹਨ।
ਦੋਹਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮੁੰਬਈ ਏਅਰਪੋਰਟ ਤੋਂ ਤਸਵੀਰਾਂ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਰੋਹਨ ਅਤੇ ਕਾਂਚੀ ਦੋਵੇਂ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' 'ਚ ਨਜ਼ਰ ਆ ਚੁੱਕੇ ਹਨ। ਉੱਥੇ ਹੀ ਦੋਹਾਂ ਵਿਚਕਾਰ ਨਜ਼ਦੀਕੀਆਂ ਵਧੀਆਂ ਸਨ।
ਹਾਲਾਂਕਿ ਹੁਣ ਦੋਵੇਂ ਸ਼ੋਅ ਛੱਡ ਚੁੱਕੇ ਸਨ। ਉੱਥੇ ਹੀ ਰੋਹਨ ਇਨ੍ਹੀਂ ਦਿਨੀਂ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਐਕਟਿਵ ਹਨ। ਉਨ੍ਹਾਂ ਦਾ ਇੰਸਟਾਗ੍ਰਾਮ ਅਕਾਊਂਟ ਵਰਕਆਊਟ ਵੀਡੀਓ ਨਾਲ ਭਰਿਆ ਪਿਆ ਹੈ। ਰੋਹਨ ਆਖਰੀ ਵਾਰ 'ਸਸੁਰਾਲ ਸਿਮਰ ਕਾ' 'ਚ ਨਜ਼ਰ ਆਇਆ ਸੀ।