FacebookTwitterg+Mail

ਇਸ ਵਾਰ ਹੋਰ ਵੀ ਖਤਰਿਆਂ ਨਾਲ ਖੇਡਣਗੇ 'ਖਤਰੋਂ ਕੇ ਖਿਲਾੜੀ'

rohit shetty
22 December, 2018 02:25:28 PM

ਮੁੰਬਈ(ਬਿਊਰੋ)— ਅੱਜਕਲ ਟੀ.ਵੀ. 'ਤੇ ਕਈ ਨਵੇ ਸ਼ੋਅਜ਼ ਸ਼ੁਰੂ ਹੋ ਰਹੇ ਹਨ। ਅਜਿਹੇ 'ਚ ਜਲਦ ਹੀ ਟੀ.ਵੀ. 'ਤੇ ਇਕ ਹੋਰ ਨਵਾਂ ਸ਼ੋਅ ਆਉਣ ਵਾਲਾ ਹੈ। ਜੀ ਹਾਂ, ਜਲਦ ਹੀ ਟੀ.ਵੀ. 'ਤੇ 'ਖਤਰੋਂ ਕੇ ਖਿਲਾੜੀ ਦਾ ਸੀਜ਼ਨ 9' ਆਉਣ ਵਾਲਾ ਹੈ। ਇਕ ਵਾਰ ਫਿਰ ਤੁਸੀਂ ਰੋਹਿਤ ਸ਼ੈੱਟੀ ਨੂੰ ਦੇਖੋਗੇ। ਖਬਰਾਂ ਮੁਤਾਬਕ ਆਪਣੇ ਆਉਣ ਵਾਲੇ ਸ਼ੋਅ ਨੂੰ ਲੈ ਕੇ ਰੋਹਿਤ ਨੇ ਕਿਹਾ,''ਇਸ ਰਿਐਲਿਟੀ ਸ਼ੋਅ ਲਈ ਉਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ।'' ਹਾਲ ਹੀ 'ਚ ਰੋਹਿਤ ਨੇ ਆਪਣੇ ਸ਼ੋਅ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਸ਼ੋਅ 'ਚ ਬਹੁਤ ਮਿਹਨਤ ਕੀਤੀ ਗਈ ਹੈ।
Punjabi Bollywood Tadka
ਅਸਲੀ ਸ਼ੂਟ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਟੀਮ ਘੱਟ ਤੋਂ ਘੱਟ 3 ਜਾਂ 6 ਮਹੀਨੇ ਪਹਿਲਾਂ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਸਭ ਤੋਂ ਪਹਿਲਾਂ ਕਲਰਸ ਦੀ ਟੀਮ ਅਤੇ ਐਂਡਮੋਲ ਦੀ ਟੀਮ ਇਕ ਅਜਿਹੇ ਦੇਸ਼ ਦੀ ਤਲਾਸ਼ ਕਰਦੀ ਹੈ ਜਿੱਥੇ ਅਸੀਂ ਸ਼ੋਅ ਸ਼ੂਟ ਕਰਨਾ ਹੁੰਦਾ ਹੈ। ਦੱਸ ਦੇਈਏ ਕਿ ਇਸ ਵਾਰ ਸ਼ੋਅ ਦੇ ਸੀਜ਼ਨ 'ਚ ਮੁਕਾਬਲੇਬਾਜ਼ ਦੇ ਰੂਪ 'ਚ ਭਾਰਤੀ ਸਿੰਘ, ਆਦਿਤਿਆ ਨਰਾਇਣ, ਵਿਕਾਸ ਗੁਪਤਾ, ਜਸਮੀਨ ਭਸੀਨ, ਰਿੱਧਿਮਾ ਪੰਡਿਤ, ਜੈਨ ਇਮਾਮ ਅਤੇ ਪੁਨੀਤ ਪਾਠਕ ਨਜ਼ਰ ਆਉਣ ਵਾਲੇ ਹਨ
Punjabi Bollywood Tadka
ਇਹ ਸ਼ੋਅ ਕਲਰਸ ਟੀ.ਵੀ. 'ਤੇ 5 ਜਨਵਰੀ 2019 ਤੋਂ ਹੋਣ ਵਾਲਾ ਹੈ। ਦੱਸਣਯੋਗ ਹੈ ਕਿ ਰੋਹਿਤ ਸ਼ੈੱਟੀ ਬਾਲੀਵੁੱਡ ਇੰਡਸਟਰੀ ਦੇ ਸਭ ਤੋਂ ਵੱਡੇ ਡਾਇਰੈਕਟਰ ਹਨ। ਰੋਹਿਤ ਸ਼ੈੱਟੀ ਨੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਰੋਹਿਤ ਸ਼ੈੱਟੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਰਾਹੀਂ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਰੋਹਿਤ ਨੇ ਬਾਲੀਵੁੱਡ ਦੇ ਕਈ ਹਿੱਟ ਸਿਤਾਰਿਆਂ ਨਾਲ ਫਿਲਮਾਂ ਕੀਤੀਆਂ ਹਨ ਜੋ ਕਿ ਹਿੱਟ ਸਾਬਿਤ ਹੋਈਆਂ ਹਨ।


Tags: Rohit ShettyKhatron Ke Khiladi 9Aditya NarayanBharti SinghVikas GuptaZain Imam Jasmin Bhasin

About The Author

manju bala

manju bala is content editor at Punjab Kesari