FacebookTwitterg+Mail

ਕਦੇ ਤੱਬੂ ਨੂੰ ਸਾੜ੍ਹੀਆਂ ਪ੍ਰੈੱਸ ਕਰਕੇ ਦਿੰਦਾ ਸੀ ਇਹ ਨਿਰਦੇਸ਼ਕ, ਹੁਣ ਬਣਾਉਂਦਾ ਕਰੋੜਾਂ ਦੀਆਂ ਫਿਲਮਾਂ

rohit shetty
14 March, 2018 04:01:27 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਅੱਜ (14 ਮਾਰਚ) ਆਪਣਾ ਜਨਮਦਿਨ ਨਾ ਰਹੇ ਹਨ। ਉਹ 45 ਸਾਲ ਹੋ ਚੁੱਕੇ ਹਨ। ਬਾਲੀਵੁੱਡ 'ਚ ਐਕਸ਼ਨ ਅਤੇ ਕਾਮੇਡੀ ਨੂੰ ਇਕੱਠੇ ਪਰਦੇ 'ਤੇ ਲਿਆਉਣ ਵਾਲੇ ਡਾਇਰੈਕਟਰ ਰੋਹਿਤ ਸ਼ੈੱਟੀ ਦਾ ਜਨਮ 1973 'ਚ ਮੁੰਬਈ 'ਚ ਹੋਇਆ ਸੀ। ਰੋਹਿਤ ਸ਼ੈੱਟੀ ਦੀ ਡਾਇਰੈਕ‍ਟਰ ਦੇ ਤੌਰ 'ਤੇ ਪਹਿਲੀ ਫਿਲ‍ਮ ਸਾਲ 2003 'ਚ ਆਈ 'ਜ਼ਮੀਨ' ਸੀ।   ਰੋਹਿਤ ਦੀ ਅਗਲੀ ਫਿਲਮ 'ਸਿੰਬਾ' ਹੈ
Punjabi Bollywood Tadka
ਦੱਸ ਦਈਏ ਕਿ ਰੋਹਿਤ ਸ਼ੈੱਟੀ ਆਪਣੀ ਫਿਲਮਾਂ ਦੇ ਜ਼ਬਰਦਸ‍ਤ ਐਕ‍ਸ਼ਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲ‍ਮ 'ਗੋਲਮਾਲ ਅਗੇਨ' ਬ‍ਲਾਕਬਸ‍ਟਰ ਰਹੀ ਹੈ। ਉਹ ਜਲ‍ਦ ਹੀ ਰਣਵੀਰ ਸਿੰਘ ਨਾਲ ਫਿਲ‍ਮ 'ਸਿੰਬਾ' ਲੈ ਕੇ ਆ ਰਹੇ ਹਨ। ਅੱਜ ਜੋ ਸ਼ੋਹਰਤ ਅਤੇ ਨਾਮ ਉਨ੍ਹਾਂ ਨੂੰ ਮਿਲਿਆ ਹੈ, ਇਸ ਨੂੰ ਹਾਸਿਲ ਕਰਨ ਲਈ ਰੋਹਿਤ ਸ਼ੈੱਟੀ ਨੂੰ ਬਹੁਤ ਮਿਹਨਤ ਕਰਨੀ ਪਈ ਹੈ। ਅੱਜ ਅਸੀਂ ਤੁਹਾਨੂੰ ਰੋਹਿਤ ਸ਼ੈੱਟੀ ਦੇ ਜਨਮਦਿਨ 'ਤੇ ਉਨ੍ਹਾਂ ਬਾਰੇ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ।
Punjabi Bollywood Tadka
ਰੋਹਿਤ ਨੇ ਕੀਤਾ ਖੁਲਾਸਾ
ਬਾਲੀਵੁੱਡ 'ਚ ਹਰ ਕਿਸੇ ਫੇਮਸ ਪਰਸਨੈਲਿਟੀ ਪਿੱਛੇ ਇਕ ਲੰਬੇ ਸੰਘਰਸ਼ ਦੀ ਕਹਾਣੀ ਜੁੜੀ ਹੋਈ ਹੈ। ਇਸ ਚਕਾਚੌਂਧ ਭਰੀ ਦੁਨੀਆ ਵਿਚ ਹਰ ਕੋਈ ਸਫਲਤਾ ਤੱਕ ਪੁੱਜਣ ਤੋਂ ਪਹਿਲਾਂ ਮਿਹਨਤ ਦੇ ਕਈ ਪਾਪੜ ਵੇਲਦਾ ਹੈ। ਅਜਿਹੀ ਹੀ ਕਹਾਣੀ ਹੈ ਡਾਇਰੈਕ‍ਟਰ ਰੋਹਿਤ ਸ਼ੈੱਟੀ ਦੀ, ਜਿਸਦਾ ਖੁਲਾਸਾ ਉਨ੍ਹਾਂ ਨੇ ਖੁੱਦ ਹਾਲ ਹੀ ਵਿਚ ਕੀਤਾ ਹੈ। 'ਗੋਲਮਾਲ' ਵਰਗੀਆਂ ਸੁਪਰਹਿੱਟ ਫਿਲ‍ਮਾਂ ਦੀ ਸੀਰੀਜ ਦੇ ਚੁੱਕੇ ਰੋਹਿਤ ਸ਼ੈੱਟੀ ਤੱਬੂ ਅਤੇ ਕਾਜੋਲ ਵਰਗੀਆਂ ਅਦਾਕਾਰਾਂ ਦੇ ਸ‍ਪਾਟਬੁਆਏ ਰਹਿ ਚੁੱਕੇ ਹਨ। 'ਦਿਲਵਾਲੇ', 'ਸਿੰਘਮ' ਵਰਗੀਆਂ ਬ‍ਲਾਕਬਸ‍ਟਰ ਫਿਲ‍ਮਾਂ ਦੇ ਡਾਇਰੈਕ‍ਟਰ ਰੋਹਿਤ ਸ਼ੈੱਟੀ 1995 'ਚ ਬਣੀ ਫਿਲ‍ਮ 'ਹਕੀਕਤ' ਵਿਚ ਤੱਬੂ ਦੀਆਂ ਸਾੜੀਆਂ ਪ੍ਰੈੱਸ ਕਰਦੇ ਸਨ।
ਅਜੇ ਦੇਵਗਨ ਨਾਲ ਬਣਾਈਆਂ 10 ਫਿਲਮਾਂ
Punjabi Bollywood Tadka

ਧਿਆਨ ਯੋਗ ਹੈ ਕਿ ਰੋਹਿਤ ਨੇ ਅਜੇ ਦੇਵਗਨ ਨਾਲ ਕੁੱਲ 10 ਫਿਲਮਾਂ ਬਣਾਈਆਂ ਹਨ ਪਰ ਇਸ ਤੋਂ ਪਹਿਲਾਂ ਉਹ ਅਜੇ ਦੇਵਗਨ ਦੀ ਪਤਨੀ ਕਾਜੋਲ ਦੇ ਸ‍ਪਾਟਬੁਆਏ ਵੀ ਰਹਿ ਚੁੱਕੇ ਹਨ। ਮਿਡ-ਡੇਅ ਵਿਚ ਪ੍ਰਕਾਸ਼ਿਤ ਇਕ ਖਬਰ ਅਨੁਸਾਰ ਇਸ ਗੱਲ ਦਾ ਖੁਲਾਸਾ ਰੋਹਿਤ ਸ਼ੈੱਟੀ ਨੇ ਰਿਐਲਿਟੀ ਸ਼ੋਅ 'ਇੰਡੀਆਜ ਨੇਕ‍ਸ‍ਟ ਸੁਪਰਸ‍ਟਾਰ' ਦੇ ਦੌਰਾਨ ਕੀਤਾ ਸੀ। ਇਸ ਰਿਪੋਰਟ ਅਨੁਸਾਰ ਫਿਲ‍ਮ 'ਦਿਲਵਾਲੇ' ਵਿਚ ਕਾਜੋਲ ਨੂੰ ਡਾਇਰੈਕ‍ਟ ਕਰਨ ਵਾਲੇ ਰੋਹਿਤ ਸ਼ੈੱਟੀ ਕਈ ਫਿਲ‍ਮਾਂ 'ਚ ਕਾਜੋਲ ਦੇ ਮੇਕਅੱਪ ਨੂੰ ਟਚਅੱਪ ਕਰਨ ਅਤੇ ਉਨ੍ਹਾਂ ਦੇ ਸ‍ਪਾਟਬੁਆਏ ਦਾ ਕੰਮ ਵੀ ਕਰ ਚੁੱਕੇ ਹਨ। ਰੋਹਿਤ ਸ਼ੈੱਟੀ ਅਜੇ ਦੇਵਗਨ ਦੀ ਕਈ ਫਿਲ‍ਮਾਂ ਜਿਵੇਂ 'ਸੁਹਾਗ','ਪਿਆਰ ਤੋਂ ਹੋਣਾ ਹੀ ਥਾ' ਅਤੇ 'ਰਾਜੂ ਚਾਚਾ' ਵਰਗੀਆਂ ਫਿਲ‍ਮਾਂ 'ਚ ਅਸਿਸ‍ਟੈਂਟ ਡਾਇਰੈਕ‍ਟਰ ਵੀ ਬਣ ਚੁੱਕੇ ਹਨ।


Tags: Rohit ShettyZameen Golmaal Singhamchennai ExpressBirthdayTabu

Edited By

Manju

Manju is News Editor at Jagbani.