FacebookTwitterg+Mail

ਅਮਿਤਾਭ-ਸਲਮਾਨ ਨਾਲ ਫਿਲਮ ਬਣਾਉਣਾ ਚਾਹੁੰਦੇ ਹਨ ਰੋਹਿਤ ਸ਼ੈਟੀ

rohit shetty work with salman khan and amitabh bachchan in next film
21 October, 2017 09:35:43 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਐਂਟਰਟੇਨਰ ਨੰਬਰ 1 ਨਿਰਦੇਸ਼ਕ ਰੋਹਿਤ ਸ਼ੈਟੀ ਮਹਾਨਾਇਕ ਅਮਿਤਾਭ ਬੱਚਨ ਅਤੇ ਦਬੰਗ ਸਟਾਰ ਸਲਮਾਨ ਖਾਨ ਨਾਲ ਫਿਲਮ ਬਣਾਉਣਾ ਚਾਹੁੰਦੇ ਹਨ। ਅਜੇ ਦੇਵਗਨ ਨਾਲ 'ਸਿੰਘਮ', 'ਗੋਲਮਾਲ ਸੀਰੀਜ਼' ਅਤੇ 'ਸ਼ਾਹਰੁਖ ਖਾਨ' ਨਾਲ ਚੇਨਈ ਐਕਸਪ੍ਰੈੱਸ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਕਿਹਾ ਕਿ ਜਿਵੇਂ ਹੀ ਮੈਨੂੰ ਸਲਮਾਨ ਖਾਨ ਲਈ ਕੋਈ ਜ਼ਬਰਦਸਤ ਸਕ੍ਰਿਪਟ ਹੱਥ ਲੱਗੇਗੀ ਤਾਂ ਮੈਂ ਤੁਰੰਤ ਫਿਲਮ ਬਣਾ ਲਵਾਂਗਾ। 
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਗੋਲਮਾਲ ਅਗੇਨ' ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਅਜੇ ਦੇਵਗਨ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਣਾਲ ਖੇਮੂ, ਸ਼੍ਰੇਅਸ ਤਲਪੜੇ, ਤੱਬੂ, ਪਰਿਣੀਤੀ ਚੋਪੜਾ, ਜੌਨੀ ਲੀਵਰ, ਸੰਜੇ ਮਿਸ਼ਰਾ ਵਰਗੇ ਸਟਾਰਜ਼ ਅਹਿਮ ਭੂਮਿਕਾ 'ਚ ਦਿਖਾਈ ਦੇ ਰਹੇ ਹਨ। ਇਸ ਫਿਲਮ ਨੂੰ ਸੈਂਸਰ ਬੋਡਰ ਵਲੋਂ ਯੂ. ਏ. ਸਰਟੀਫਿਕੇਟ ਦਿੱਤਾ ਗਿਆ ਹੈ।


Tags: Amitabh BachchanRohit ShettySalman khan Golmaal Again Ajay Devgan Arshad Warsi Tusshar Kapoor Parineeti ChopraBollywood celebrityਰੋਹਿਤ ਸ਼ੈਟੀਅਮਿਤਾਭ ਬੱਚਨਸਲਮਾਨ ਖਾਨ