ਜਲੰਧਰ (ਬਿਊਰੋ)— 16 ਸਤੰਬਰ ਨੂੰ ਗਾਇਕਾ ਜਸਵਿੰਦਰ ਬਰਾੜ ਦਾ ਗੀਤ 'ਰੋਕ ਲੋ ਖੁਦਕੁਸ਼ੀਆਂ' ਰਿਲੀਜ਼ ਹੋਇਆ ਹੈ। ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਗੀਤ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਤੇ ਬਣਾਇਆ ਗਿਆ ਹੈ। ਗੀਤ 'ਚ ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਬਹਿਸ ਛੱਡ ਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਦੀ ਗੱਲ ਆਖੀ ਗਈ ਹੈ।
ਗੀਤ ਤੁਹਾਡੀ ਰੂਹ ਨੂੰ ਝੰਜੋੜ ਦੇਵੇਗਾ। ਜਸਵਿੰਦਰ ਬਰਾੜ ਵਲੋਂ ਗਾਏ ਇਸ ਗੀਤ ਦੇ ਬੋਲ ਲਾਲੀ ਦਾਦੂਮਾਜਰਾ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਸਚਿਨ ਆਹੂਜਾ ਨੇ ਦਿੱਤਾ ਹੈ। ਗੀਤ ਨੂੰ ਪੀ. ਟੀ. ਸੀ. ਮੋਸ਼ਨ ਪਿਕਚਰਜ਼ ਵਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਇਸ ਦੀ ਵੀਡੀਓ ਕਾਫੀ ਭਾਵੁਕ ਕਰਨ ਵਾਲੀ ਹੈ।