FacebookTwitterg+Mail

'ਰੋਮੀਓ ਅਕਬਰ ਵਾਲਟਰ' ਦਾ ਟੀਜ਼ਰ ਰਿਲੀਜ਼, ਵੱਖਰੇ ਅੰਦਾਜ਼ 'ਚ ਦਿਸੇ ਜੌਨ

romeo akbar walter
27 January, 2019 09:11:29 AM

ਮੁੰਬਈ (ਬਿਊਰੋ) : ਜੌਨ ਅਬ੍ਰਾਹਮ ਨੇ ਆਪਣੀ ਆਉਣ ਵਾਲੀ ਫਿਲਮ 'ਰੋਮੀਓ ਅਕਬਰ ਵਾਲਟਰ' ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਸੀ। ਇਸ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਹੁਣ ਕੁਝ ਸਮਾਂ ਪਹਿਲਾਂ ਜੌਨ ਨੇ ਫਿਲਮ ਦਾ ਇਕ ਹੋਰ ਪੋਸਟਰ ਰਿਲੀਜ਼ ਕੀਤਾ ਹੈ। ਇਸ ਦੇ ਨਾਲ ਹੀ ਫਿਲਮੇਕਰਜ਼ ਨੇ ਵੱਡਾ ਐਲਾਨ ਵੀ ਕੀਤਾ ਹੈ। ਜੀ ਹਾਂ, ਪੋਸਟਰ ਦੇ ਨਾਲ ਮੇਕਰਸ ਨੇ ਇਸ ਦੇ ਟੀਜ਼ਰ ਦੀ ਰਿਲੀਜ਼ ਦਾ ਵੀ ਐਲਾਨ ਕੀਤਾ ਹੈ। 'ਰਾਅ' ਫਿਲਮ ਦਾ ਟੀਜ਼ਰ 26 ਜਨਵਰੀ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। 

ਦੱਸ ਦੀਏ ਕਿ ਇਸ ਦੀ ਜਾਣਕਾਰੀ ਮੇਕਰਸ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ ਤੇ ਇਸ ਦੀ ਰਿਲੀਜ਼ ਡੇਟ ਦਾ ਵੀ ਐਲਾਨ ਕੀਤਾ ਸੀ। ਫਿਲਮ 'ਚ ਜੌਨ ਪਹਿਲੀ ਵਾਰ ਮੌਨੀ ਰਾਏ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਫਿਲਮ 'ਚ ਜੌਨ ਜਾਸੂਸ ਦਾ ਕਿਰਦਾਰ 'ਚ ਵੀ ਦਿਸਣਗੇ। ਇਸ ਤੋਂ ਵੀ ਖਾਸ ਗੱਲ ਹੈ ਕਿ ਫਿਲਮ 'ਚ ਜੌਨ 15 ਗੈਟਅੱਪਸ ਬਦਲਦੇ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ 80 ਲੋਕੇਸ਼ਨਸ 'ਤੇ ਹੋਈ ਹੈ। ਜੌਨ ਤੇ ਮੌਨੀ ਦੀ 'ਰਾਅ' 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇ ਰਹੀ ਹੈ।


Tags: Romeo Akbar Walter John Abraham Jackie Shroff Suchitra Krishnamoorthi Mouni Roy Sikander Kher

Edited By

Sunita

Sunita is News Editor at Jagbani.