FacebookTwitterg+Mail

ਜੌਨ ਅਬਰਾਹਮ ਨੇ ਬਦਲਿਆ ਲੁੱਕ, ਲੋਕ ਹੋਏ ਹੈਰਾਨ

romeo akbar walter
04 April, 2019 04:41:32 PM

ਜਲੰਧਰ(ਬਿਊਰੋ)— ਜਲਦ ਹੀ ਐਕਸ਼ਨ ਹੀਰੋ ਜੌਨ ਅਬਰਾਹਮ ਦੀ ਫਿਲਮ 'ਰੋਮੀਓ ਅਕਬਰ ਵਾਲਟਰ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਅਜਿਹੇ 'ਚ ਹੁਣ ਜੌਨ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਨੂੰ ਸ਼ੇਅਰ ਕੀਤਾ ਹੈ ਜੋ ਉਸ ਦੀ ਆਉਣ ਵਾਲੀ ਫਿਲਮ ਦਾ ਹੈ। ਇਸ 'ਚ ਉਨ੍ਹਾਂ ਨੂੰ ਪ੍ਰੋਸਥੈਟਿਕ ਮੈਕਅੱਪ ਨਾਲ ਨਵਾਂ ਰੂਪ ਦਿੱਤਾ ਗਿਆ ਹੈ।


ਇਸ ਦੀ ਖਾਸ ਗੱਲ ਹੈ ਕਿ ਇਸ ਰੂਪ 'ਚ ਜ਼ਿਆਦਾਤਰ ਲੋਕ ਉਨ੍ਹਾਂ ਨੂੰ ਪਛਾਣ ਨਹੀਂ ਪਾ ਰਹੇ। ਜੌਨ ਨੂੰ ਅਜਿਹੀ ਲੁੱਕ ਦੇਣ 'ਦ ਪ੍ਰੋਸਥੈਟਿਕ ਡਿਜ਼ਾਇਨਰ ਪ੍ਰੀਤੀਸ਼ੀਲ ਦਿਕਸ਼ਿਤ ਨੇ ਜ਼ਬਰਦਸਤ ਕੰਮ ਕੀਤਾ ਹੈ। ਇਸ ਲਈ ਜੌਨ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਟੀਮ ਦਾ ਧੰਨਵਾਦ ਵੀ ਕੀਤਾ ਹੈ। ਜੌਨ ਦੀ 'ਰਾਅ' ਸੱਚੀ ਘਟਨਾਵਾਂ 'ਤੇ ਆਧਾਰਿਤ ਫਿਲਮ ਹੈ। ਫਿਲਮ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ ਜਿਸ ਨੂੰ ਰੋਬੀ ਗ੍ਰੇਵਾਲ ਨੇ ਡਾਇਰੈਕਟ ਕੀਤਾ ਹੈ।


Tags: Romeo Akbar WalterJohn AbrahamInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.