FacebookTwitterg+Mail

ਦਿਨਾਂ 'ਚ ਬਾਕਸ ਆਫਿਸ 'ਤੇ 'ਰੋਮੀਓ ਅਕਬਰ ਵਾਲਟਰ' ਦੀ ਬੱਲੇ-ਬੱਲੇ

romeo akbar walter
08 April, 2019 04:48:07 PM

ਜਲੰਧਰ(ਬਿਊਰੋ)— ਬਾਲੀਵੁੱਡ ਐਕਟਰ ਜੌਨ ਅਬ੍ਰਰਾਹਮ ਦੀ ਫਿਲਮ 'ਰੋਮੀਓ ਅਕਬਰ ਵਾਲਟਰ' ਨੇ ਬਾਕਸ ਆਫਿਸ 'ਤੇ ਵਧੀਆ ਕਮਾਈ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਫਿਲਮ ਨੇ ਆਪਣੇ ਪਹਿਲੇ ਹਫਤੇ 'ਤੇ 22 ਕਰੋੜ ਦੀ ਵਧੀਆ ਕਮਾਈ ਕੀਤੀ ਹੈ। ਜੌਨ ਅਬ੍ਰਰਾਹਮ ਦੀ ਫਿਲਮ 'ਰਾਅ' ਦੀ ਕਮਾਈ ਦੀ ਜਾਣਕਾਰੀ Taran Adarsh ਨੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਫਿਲਮ ਨੇ ਸ਼ੁੱਕਰਵਾਰ ਨੂੰ 6 ਕਰੋੜ, ਸ਼ਨੀਵਾਰ ਨੂੰ 7.70 ਕਰੋੜ ਅਤੇ ਐਤਵਾਰ 9 ਕਰੋੜ ਦੀ ਕਮਾਈ ਕੀਤੀ ਹੈ। ਜੌਨ ਅਬ੍ਰਰਾਹਮ ਦੀ ਫਿਲਮ ਨੇ ਆਪਣੀ ਕਮਾਈ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਲੋਕਾਂ ਵੱਲੋਂ ਫਿਲਮ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।


ਦੱਸ ਦੇਈਏ ਕਿ ਫਿਲਮ ਦੀ ਕਹਾਣੀ 1971 ਦੇ ਦੌਰਾਨ ਦੀ ਹੈ , ਜਦੋਂ ਭਾਰਤ ਪਾਕਿਸਤਾਨ ਵਿਚਕਾਰ ਜੰਗ ਚੱਲ ਰਹੀ ਸੀ। ਮੈਦਾਨ ਦੇ ਜੰਗ 'ਚ ਲੜਣ ਵਾਲੇ ਦੇਸ਼ਭਗਤਾਂ ਤੋਂ ਇਲਾਵਾ ਕੁਝ ਅਜਿਹੇ ਹੀ ਲੋਕ ਹੁੰਦੇ ਹਨ ਜੋ ਗੁੰਮਨਾਮ ਹੁੰਦੇ ਹਨ ਪਰ ਉਨ੍ਹਾਂ ਦੀ ਕੁਰਬਾਨੀ ਘੱਟ ਨਹੀਂ ਹੁੰਦੀ। ਜੌਨ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ ਜਿਸ 'ਚ ਜੌਨ ਇਕ ਜਾਸੂਸ ਦਾ ਕਿਰਦਾਰ ਨਿਭਾ ਰਹੇ ਹਨ।


Tags: Romeo Akbar Walter Box Office CollectionDay 3John Abraham

Edited By

Manju

Manju is News Editor at Jagbani.