FacebookTwitterg+Mail

'ਵਾਪਸੀ' ਦੇ 'ਰੂਹ' ਗੀਤ 'ਚ ਨੂਰਾਂ ਭੈਣਾਂ ਨੇ ਫੂਕੀ ਨਵੀਂ ਰੂਹ (ਵੀਡੀਓ)

25 May, 2016 04:48:59 PM
ਜਲੰਧਰ— ਪੰਜਾਬੀ ਫਿਲਮ 'ਵਾਪਸੀ' ਦੇ ਗੀਤ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਪਹਿਲਾਂ 'ਸਾਰੀ ਸਾਰੀ ਰਾਤ' ਤੇ ਹੁਣ 'ਰੂਹ' ਗੀਤ ਲੋਕਾਂ ਦੀ ਜ਼ੁਬਾਨ 'ਤੇ ਆਮ ਸੁਣੇ ਜਾ ਸਕਦੇ ਹਨ। 'ਸਾਰੀ ਸਾਰੀ ਰਾਤ' ਗੀਤ ਅਖਿਲ ਵਲੋਂ ਗਾਇਆ ਗਿਆ, ਜਿਹੜਾ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹਾਲ ਹੀ 'ਚ ਰਿਲੀਜ਼ ਹੋਏ 'ਵਾਪਸੀ' ਫਿਲਮ ਦੇ ਨਵੇਂ ਗੀਤ 'ਰੂਹ' 'ਚ ਨੂਰਾਂ ਭੈਣਾਂ ਨੇ ਆਪਣੀ ਆਵਾਜ਼ ਦੇ ਕੇ ਇਕ ਵੱਖਰੀ ਰੂਹ ਫੂਕ ਦਿੱਤੀ ਹੈ।
ਗੀਤ ਦੇ ਬੋਲ ਵਿਜੈ ਧਾਮੀ ਨੇ ਲਿਖੇ ਹਨ, ਜਦਕਿ ਸੰਗੀਤ ਗੁਰਮੀਤ ਸਿੰਘ ਨੇ ਦਿੱਤਾ ਹੈ। ਗੀਤ ਸਪੀਡ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 'ਵਾਪਸੀ' ਫਿਲਮ 'ਚ ਹਰੀਸ਼ ਵਰਮਾ, ਅਸ਼ੀਸ਼ ਦੁੱਗਲ, ਸਮੇਕਸ਼ਾ, ਧਰਿਤੀ ਸਹਾਰਾਨ, ਮਨਦੀਪ ਕੌਰ ਤੇ ਗੁਲਸ਼ਨ ਗਰੋਵਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 3 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Tags: ਵਾਪਸੀ ਰੂਹ Vaapsi Rooh ਨੂਰਾਂ ਭੈਣਾਂ ਹਰੀਸ਼ ਵਰਮਾ Nooran Sisters Harish Verma