FacebookTwitterg+Mail

ਹੋਲੀ 'ਤੇ ਰੌਸ਼ਨ ਪ੍ਰਿੰਸ ਨੇ ਸ਼ੇਅਰ ਕੀਤੀਆਂ ਬੇਟੇ ਦੀਆਂ ਤਸਵੀਰਾਂ

roshan prince
21 March, 2019 12:01:46 PM

ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦੇ ਘਰ ਕੁਝ ਦਿਨ ਪਹਿਲਾਂ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜਿਸ ਤੋਂ ਬਾਅਦ ਪੂਰੀ ਇੰਡਸਟਰੀ 'ਚੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਹੋਲੀ ਹੈ ਅਤੇ ਇੰਡਸਟਰੀ 'ਚ ਵੀ ਹੋਲੀ ਦਾ ਰੰਗੀਨ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸੇ ਰੰਗੀਨ ਅਤੇ ਖੁਸ਼ੀਆਂ ਭਰੇ ਮਾਹੌਲ 'ਚ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਗੌਰਿਕ ਦੀਆਂ ਇਹ ਬਹੁਤ ਹੀ ਪਿਆਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 

Happy 16th Day ❤️ #Gaurik

A post shared by Roshan Prince (@theroshanprince) on Mar 20, 2019 at 10:03pm PDT


ਦੱਸ ਦਈਏ ਇਸ ਤੋਂ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਨੂੰ ਧੀ ਦੀ ਦਾਤ ਵੀ ਦਿੱਤੀ ਹੈ। ਇਨ੍ਹਾਂ ਤਸਵੀਰਾਂ 'ਚ ਰੌਸ਼ਨ ਪ੍ਰਿੰਸ ਦਾ ਪੁੱਤਰ ਗੌਰਿਕ ਕਿਸੇ ਪ੍ਰਿੰਸ ਤੋਂ ਘੱਟ ਨਹੀਂ ਲੱਗ ਰਿਹਾ ਹੈ। ਉਨ੍ਹਾਂ ਕੈਪਸ਼ਨ 'ਚ ਇਹ ਵੀ ਦੱਸਿਆ ਹੈ ਕਿ ਅੱਜ (21 ਮਾਰਚ) ਉਹਨਾਂ ਦਾ ਪੁੱਤਰ ਪੂਰੇ 16 ਦਿਨਾਂ ਦਾ ਹੋ ਗਿਆ ਹੈ।

 
 
 
 
 
 
 
 
 
 
 
 
 
 

14 June 2019 #MundaFaridkotia Gall Saari Ishq Di Hai ❤️

A post shared by Roshan Prince (@theroshanprince) on Mar 13, 2019 at 7:07am PDT


ਜੇਕਰ ਗੱਲ ਕਰੀਏ ਉਨ੍ਹਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਤਿੰਨ ਫਿਲਮਾਂ ਬੈਕ ਟੂ ਬੈਕ ਲੈ ਕੇ ਆਉਣ ਵਾਲੇ ਨੇ ਜਿਨ੍ਹਾਂ ਦੇ ਨਾਮ 'ਮੁੰਡਾ ਫਰੀਦਕੋਟੀਆ', 'ਨਾਨਕਾ ਮੇਲ', 'ਲੱਡੂ ਬਰਫੀ' ਹੈ। ਹਾਲ ਹੀ 'ਚ ਉਨ੍ਹਾਂ ਦਾ ਗੀਤ 'ਸੋਹੰ ਖਾਨੀ ਆ' ਰਿਲੀਜ਼ ਹੋਇਆ ਹੈ, ਜਿਸ ਨੂੰ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Roshan Prince Baby Boy Instagram Punjabi Film Stars Pollywood Khabar

Edited By

Manju

Manju is News Editor at Jagbani.