FacebookTwitterg+Mail

ਜਦੋਂ ਪੁੱਤਰ ਗੌਰਿਕ ਦੀ ਇਹ ਡਿਮਾਂਡ ਪੂਰੀ ਨਾ ਸਕੇ ਰੌਸ਼ਨ ਪ੍ਰਿੰਸ, ਤਸਵੀਰ ਸਾਂਝੀ ਕਰਕੇ ਦੱਸੀ ਪੂਰੀ ਗੱਲ

roshan prince
24 May, 2020 01:18:18 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਲਾਕਡਾਊਨ ਦੇ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਹਨ। ਉਹ ਇਸ ਸਮੇਂ ਨੂੰ ਆਪਣੇ ਬੱਚਿਆਂ ਨਾਲ ਖੇਡ ਕੇ ਬਿਤਾ ਰਹੇ ਹਨ। ਹਾਲ ਹੀ ਵਿਚ ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,‘‘ਉਹ ਚਾਹੁੰਦਾ ਹੈ ਕਿ ਮੈਂ ਉੱਥੇ ਆਵਾਂ’। ਤਸਵੀਰ ‘ਚ ਦੇਖ ਸਕਦੇ ਹੋ ਗੌਰਿਕ ਜਿੱਥੇ ਬੈਠਿਆ ਹੈ, ਉਹ ਜਗ੍ਹਾ ਕਿੰਨੀ ਤੰਗ ਹੈ ਤੇ ਉੱਥੇ ਸਿਰਫ ਛੋਟਾ ਬੱਚਾ ਹੀ ਬੈਠ ਸਕਦਾ ਹੈ ਪਰ ਗੌਰਿਕ ਚਾਹੁੰਦਾ ਹੈ ਕਿ ਡੈਡੀ ਰੌਸ਼ਨ ਪ੍ਰਿੰਸ ਵੀ ਉਸ ਦੇ ਨਾਲ ਉੱਥੇ ਬੈਠਣ । ਜਿਸ ਦੇ ਚੱਲਦੇ ਰੌਸ਼ਨ ਪ੍ਰਿੰਸ ਨੇ ਤਸਵੀਰ ਸ਼ੇਅਰ ਕਰਕੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਕੀ ਚਾਹੁੰਦਾ ਹੈ ਤੇ ਉਹ ਇਹ ਇੱਛਾ ਪੂਰੀ ਨਹੀਂ ਕਰ ਸਕਦੇ ਪਰ ਤਸਵੀਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਮਾਨਵ ਵਿੱਜ ਤੇ ਪੰਜਾਬੀ ਅਦਾਕਾਰਾ ਨੇਹਾ ਪਵਾਰ ਨੇ ਕੁਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ਼ ਕੀਤੀ ਹੈ।

 
 
 
 
 
 
 
 
 
 
 
 
 
 

He wants Me to Come in there..!! #Gaurik #Summertime with Kids.

A post shared by Roshan Prince (@theroshanprince) on May 23, 2020 at 7:40pm PDT


ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣੀ ਬੇਟੀ ਗੋਪਿਕਾ ਦਾ ਤਸਵੀਰ ਵੀ ਸ਼ੇਅਰ ਕੀਤਾ ਸੀ, ਜਿਸ ਉਹ ਆਪਣੀ ਧੀ ਨਾਲ ਸਾਇਕਲਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਬਿਤਾਏ ਖ਼ਾਸ ਪਲਾਂ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

Lets Go Cycling ✌️ #summertime 🇨🇦

A post shared by Roshan Prince (@theroshanprince) on May 22, 2020 at 8:39pm PDT


ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਰੌਸ਼ਨ ਪ੍ਰਿੰਸ ‘ਬਿਊਟੀਫੁਲ ਬਿੱਲੋ’ ਫਿਲਮ ਵਿਚ ਰੁਬੀਨਾ ਬਾਜਵਾ ਤੇ ਨੀਰੂ ਬਾਜਵਾ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਇਕ ਹੋਰ ਪੰਜਾਬੀ ਫਿਲਮ Sehar ‘ਚ ਵੀ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।

 
 
 
 
 
 
 
 
 
 
 
 
 
 

Chalo Shararat Karte Hain 🤗 #Gaurik

A post shared by Roshan Prince (@theroshanprince) on May 17, 2020 at 7:06am PDT


ਉਹ ਫ਼ਿਲਮਾਂ ਦੇ ਨਾਲ ਆਪਣੇ ਸਿੰਗਲ ਟਰੈਕਸ ਦੇ ਨਾਲ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਨਵਾਂ ਗੀਤ ‘ਨੈਣ ਫਰੇਬੀ’ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।


Tags: Roshan PrinceShareSocial MediaInstagramLaavaan Phere

About The Author

manju bala

manju bala is content editor at Punjab Kesari