ਮੁੰਬਈ(ਬਿਊਰੋ)— ਹਰੇਕ ਫਿਲਮ ਉਸ ਸਮੇਂ ਹਿੱਟ ਹੁੰਦੀ ਹੈ ਜਦੋਂ ਨਿਰਦੇਸ਼ਕ ਨੂੰ ਚੰਗੀ ਸਕ੍ਰਿਪਟ ਅਤੇ ਸ੍ਿਰਕਪਟ ਨੂੰ ਨਿਭਾਉਣ ਵਾਲੇ ਕਾਬਿਲ ਕਲਾਕਾਰ ਮਿਲ ਜਾਣ। ਪੰਜਾਬੀ ਫ਼ਿਲਮ 'ਲਾਵਾਂ ਫੇਰੇ' ਇਸ ਗੱਲ ਦੀ ਮਿਸਾਲ ਹੈ। 'ਲਾਵਾਂ ਫੇਰੇ' ਦੇ ਟ੍ਰੇਲਰ ਨੇ ਹੀ ਇਸ ਦਾ ਭਵਿੱਖ ਤੈਅ ਕਰ ਦਿੱਤਾ ਸੀ। ਫਿਲਮ ਨੂੰ ਹਰ ਪਾਸਿਓਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
![Punjabi Bollywood Tadka](http://static.jagbani.com/multimedia/14_06_458310000q55-ll.jpg)
ਇਸ ਫਿਲਮ ਨੇ ਪਹਿਲੇ ਦਿਨ ਹੀ ਕਈ ਮਿਥਾਂ, ਭੁਲੇਖੇ ਤੋੜ ਦਿੱਤੇ ਹਨ। ਸਭ ਤੋਂ ਵੱਡਾ ਭੁਲੇਖਾ ਫਿਲਮ ਦੇ ਹੀਰੋ ਰੌਸ਼ਨ ਪ੍ਰਿੰਸ ਬਾਰੇ ਸੀ। ਰੌਸ਼ਨ ਦੀਆਂ ਪਹਿਲੀਆਂ ਫਿਲਮਾਂ ਲੱਗਭਗ ਫਲਾਪ ਰਹੀਆਂ ਹਨ। ਉਨ੍ਹਾਂ ਦਾ ਫਿਲਮੀ ਕਰੀਅਰ ਠੰਢਾ ਚੱਲ ਰਿਹਾ ਸੀ। ਇਸੇ ਕਾਰਨ ਕੁਝ ਲੋਕਾਂ ਨੇ ਧਾਰਨਾ ਬਣਾ ਲਈ ਸੀ ਕਿ ਉਨ੍ਹਾਂ ਦੀ ਫਿਲਮ ਨਹੀਂ ਚੱਲਦੀ।
![Punjabi Bollywood Tadka](http://static.jagbani.com/multimedia/14_06_398370000q44-ll.jpg)
ਪਰ ਅਸਲੀਅਤ 'ਚ ਰੌਸ਼ਨ ਪ੍ਰਿੰਸ ਇਕ ਮਿਹਨਤੀ ਤੇ ਸ਼ਾਨਦਾਰ ਐਕਟਰ ਹਨ। ਬੀਤੇ ਕੁਝ ਦਿਨਾਂ 'ਚ ਉਹ ਫਿਲਮਾਂ ਨੂੰ ਚੁਣਨ 'ਚ ਗਲਤੀ ਕਰ ਰਹੇ ਸਨ। ਹੁਣ ਉਹ ਫਿਲਮ 'ਲਾਵਾਂ ਫੇਰੇ' ਨਾਲ ਆਪਣੇ ਅਸਲੀ ਲਹਿਜ਼ੇ ਨਾਲ ਸਕ੍ਰੀਨ 'ਤੇ ਉਤਰੇ ਹਨ। ਫਿਲਮ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਨੇ ਰੌਸ਼ਨ ਪ੍ਰਿੰਸ ਨੂੰ ਓਪਨਿੰਗ ਸਟਾਰਸ ਦੀ ਕਤਾਰ 'ਚ ਸ਼ਾਮਲ ਕਰ ਦਿੱਤਾ ਹੈ।
![Punjabi Bollywood Tadka](http://static.jagbani.com/multimedia/14_06_345070000q33-ll.jpg)
ਜ਼ਿਕਰਯੋਗ ਹੈ ਕਿ ਪੰਜਾਬੀ ਫਿਲਮ ਜਗਤ 'ਚ 'ਲਾਵਾਂ-ਫੇਰੇ' ਨਿਵੇਕਲੇ ਵਿਸ਼ੇ ਨੂੰ ਛੂੰਹਦੀ ਫਿਲਮ ਹੈ, ਜੋ ਰਿਸ਼ਤਿਆਂ ਦੀ ਮਿੱਠੀ ਨੋਕ-ਝੋਕ ਨੂੰ ਬਹੁਤ ਹੀ ਖੂਬਸੂਰਤ ਤੇ ਵਿਅੰਗਮਈ ਢੰਗ ਨਾਲ ਪੇਸ਼ ਕਰ ਰਹੀ ਹੈ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹਾਰਵੀ ਸੰਘਾ ਤੇ ਕਰਮਜੀਤ ਅਨਮੋਲ ਵੀ ਅਹਿਮ ਕਿਰਦਾਰ 'ਚ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਜਵਾਈਆਂ ਵਲੋਂ ਸਹੁਰੇ ਪਰਿਵਾਰ 'ਚ ਆਪਣੇ ਪ੍ਰਭਾਵ ਨੂੰ ਕਾਇਮ ਰੱਖਣ ਦੇ ਢੰਗ ਨੂੰ ਕਾਮੇਡੀ ਦੇ ਰੂਪ 'ਚ ਬੇਹੱਦ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ।
![Punjabi Bollywood Tadka](http://static.jagbani.com/multimedia/14_06_288250000q22-ll.jpg)