FacebookTwitterg+Mail

ਅੰਮ੍ਰਿਤਸਰ ਟਰੇਨ ਹਾਦਸੇ ਨੇ ਅੰਦਰੋਂ ਝਿੰਜੋੜ ਕੇ ਰੱਖ ਦਿੱਤਾ ਰੌਸ਼ਨ ਪ੍ਰਿੰਸ

roshan prince
20 October, 2018 03:36:56 PM

ਜਲੰਧਰ(ਬਿਊਰੋ)— ਅੰਮ੍ਰਿਤਸਰ 'ਚ ਟਰੇਨ ਹਾਦਸੇ ਨਾਲ ਜਿਥੇ ਪੂਰੇ ਦੇਸ਼ 'ਚ ਸੋਗ ਦਾ ਮਾਹੌਲ ਹੈ, ਉਥੇ ਹੀ ਪੰਜਾਬੀ ਫਿਲਮ ਜਗਤ ਦੇ ਲੋਕਾਂ ਨੇ ਵੀ ਇਸ ਘਟਨਾ 'ਚ ਮਾਰੇ ਗਏ ਲੋਕਾਂ ਦੇ ਪ੍ਰਤੀ ਸੰਵੇਦਨਾ ਵਿਅਕਤ ਕਰਦੇ ਹੋਏ ਪੰਜਾਬ ਦੇ ਮਸ਼ਹੂਰ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਤੇ ਅਦਾਕਾਰਾ ਸਾਨਵੀ ਧੀਮਾਨ ਨੇ ਬੰਠਿਡਾ ਪਹੁੰਚਣ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਇਕ ਬਹੁਤ ਦੀ ਦਰਦਨਾਕ ਹਾਦਸਾ ਸੀ, ਜਿਸ 'ਚ ਕਈ ਲੋਕਾਂ ਦੀ ਜਾਨ ਗਈ ਹੈ ਅਤੇ ਉਹ ਅੰਮ੍ਰਿਤਸਰ ਜਾਣਗੇ ਅਤੇ ਕੋਸ਼ਿਸ਼ ਕਰਨਗੇ ਕੀ ਉਨ੍ਹਾਂ ਪਰਿਵਾਰ ਵਾਲਿਆਂ ਨਾਲ ਮਿਲਣ, ਜਿਨ੍ਹਾਂ ਦੇ ਪਰਿਵਾਰਾਂ ਨੇ ਆਪਣੇ ਮੈਂਬਰਾਂ ਨੂੰ ਹਮੇਸ਼ਾ ਲਈ ਗੁਆਹ ਲਿਆ ਹੈ।

ਰੌਸ਼ਨ ਪ੍ਰਿੰਸ ਨੇ ਕਿਹਾ ਕਿ ਇਸ ਘਟਨਾ 'ਤੇ ਸਾਨੂੰ ਬੇਹੱਦ ਦੁੱਖ ਹੈ ਅਤੇ ਸਾਰੇ ਲੋਕਾਂ ਨੂੰ ਕਿਹਾ ਹੈ ਕਿ ਉਹ ਅਜਿਹੇ ਪ੍ਰੋਗਰਾਮ ਜਾਂ ਸਮਾਗਮਾਂ 'ਚ ਪਹਿਲਾਂ ਧਿਆਨ ਜ਼ਰੂਰ ਰੱਖਣ ਅਤੇ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਦੇ ਪ੍ਰੋਮਰਾਮ 'ਚ ਧਿਆਨ ਰੱਖਣਾ ਚਾਹੀਦਾ ਹੈ ਤਾਂਕਿ ਅੱਗੇ ਤੋਂ ਕੋਈ ਵੱਡਾ ਹਾਦਸਾ ਨਾ ਹੋ ਸਕੇ।


Tags: Roshan Prince Ranjha Refugee Happy Raikoti Saanvi Dhiman Karamjit Anmol Nisha Bano Harby Sangha

Edited By

Sunita

Sunita is News Editor at Jagbani.