FacebookTwitterg+Mail

ਬਚਪਨ 'ਚ ਇੰਝ ਗਾਉਂਦੇ ਸਨ ਰੌਸ਼ਨ ਪ੍ਰਿੰਸ, ਵੀਡੀਓ

roshan prince
17 November, 2018 03:57:06 PM

ਜਲੰਧਰ(ਬਿਊਰੋ)— ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਈ ਗਾਇਕ ਅਜਿਹੇ ਹਨ, ਜਿਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ ਪਰ ਅੱਜ ਪਾਲੀਵੁੱਡ ਫਿਲਮ ਇੰਡਸਟਰੀ ਦੇ ਨਾਮੀ ਕਲਾਕਾਰ ਬਣ ਚੁੱਕੇ ਹਨ। ਅਜਿਹੇ ਹੀ ਕਲਾਕਾਰਾਂ 'ਚ ਇਕ ਨਾਂ ਰੌਸ਼ਨ ਪ੍ਰਿੰਸ ਦਾ ਵੀ ਹੈ। ਜੀ ਹਾਂ, ਰੌਸ਼ਨ ਪ੍ਰਿੰਸ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਗਾਇਕੀ ਨਾਲ ਕੀਤੀ ਸੀ ਅਤੇ ਅੱਜ ਪਾਲੀਵੁੱਡ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਚੁੱਕਾ ਹੈ। ਹਾਲ ਹੀ 'ਚ ਰੌਸ਼ਨ ਪ੍ਰਿੰਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਗਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਖੁਦ ਰੌਸ਼ਨ ਪ੍ਰਿੰਸ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। 

 

ਦੱਸ ਦੇਈਏ ਕਿ ਰੌਸ਼ਨ ਪ੍ਰਿੰਸ ਨੂੰ ਗਾਇਕੀ ਦਾ ਸ਼ੌਂਕ ਬਚਪਨ ਤੋਂ ਹੀ ਸੀ। ਇਹ ਅਸੀਂ ਨਹੀਂ ਸਗੋਂ ਖੁਦ ਰੌਸ਼ਨ ਪ੍ਰਿੰਸ ਆਖ ਰਹੇ ਹਨ। ਉਨ੍ਹਾਂ ਨੇ ਬਾਲ ਦਿਹਾੜੇ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਇਸ ਵੀਡੀਓ 'ਚ ਇਕ ਬਚਾ ਲੋਕਾਂ ਦੀ ਭੀੜ 'ਚ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨਾਲ ਹੀ ਰੌਸ਼ਨ ਪ੍ਰਿੰਸ ਨੇ ਲੋਕਾਂ ਨੂੰ ਬਾਲ ਦਿਹਾੜੇ ਦੀ ਵਧਾਈ ਦਿੱਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਸੰਘਰਸ਼ ਕਰਦੇ ਰਹਿਣਾ ਚਾਹੀਦਾ ਹੈ। ਦਰਅਸਲ ਵੀਡੀਓ 'ਚ ਗਾਉਣ ਵਾਲਾ ਬੱਚਾ ਰੋਸ਼ਨ ਪ੍ਰਿੰਸ ਹੀ ਹੈ।

 


Tags: Roshan Prince Instagram Video Viral Laavan Phere Ranjha Refugee

About The Author

sunita

sunita is content editor at Punjab Kesari