FacebookTwitterg+Mail

ਮੁਟਿਆਰ ਦੇ ਚੱਕਰਾਂ 'ਚ ਫਸੇ ਰੌਸ਼ਨ ਪ੍ਰਿੰਸ, ਵੀਡੀਓ ਵਾਇਰਲ

roshan prince
07 December, 2018 11:34:31 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦਾ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਦਾ ਨਵਾਂ ਗੀਤ 'ਚੈਕ ਫੋਨ' ਰਿਲੀਜ਼ ਹੋਇਆ ਹੈ। ਇਸ ਗੀਤ ਦੇ ਬੋਲ ਪ੍ਰੀਤ ਕੰਵਲ ਨੇ ਲਿਖੇ ਹਨ ਅਤੇ ਮਿਊਜ਼ਿਕ ਟਾਈਗਰ ਸਟਾਇਲ ਨੇ ਦਿੱਤਾ ਹੈ। ਇਸ ਗੀਤ 'ਚ ਰੌਸ਼ਨ ਪ੍ਰਿੰਸ ਨੇ ਇਕ ਅਜਿਹੀ ਮੁਟਿਆਰ ਦੀ ਗੱਲ ਕੀਤੀ ਹੈ, ਜੋ ਵਾਰ-ਵਾਰ ਆਪਣੇ ਫੋਨ ਨੂੰ ਚੈਕ ਕਰਦੀ ਹ, ਜਿਸ ਕਾਰਨ ਹਰ ਕਿਸੇ ਨੂੰ ਇਸ ਮੁਟਿਆਰ 'ਤੇ ਸ਼ੱਕ ਹੋ ਰਿਹਾ ਹੈ ਕਿ ਸ਼ਾਇਦ ਇਸ ਮੁਟਿਆਰ ਨੂੰ ਕਿਸੇ ਗੱਭਰੂ ਨਾਲ ਪਿਆਰ ਹੋ ਗਿਆ ਹੈ। ਆਖਿਰਕਾਰ ਰੌਸ਼ਨ ਪ੍ਰਿੰਸ ਇਸ ਗੱਲ ਦਾ ਪਤਾ ਲਾਉਣ 'ਚ ਕਾਮਯਾਬ ਰਹਿੰਦੇ ਹਨ। ਇਹ ਇਕ ਰੋਮਾਂਟਿਕ ਗੀਤ ਹੈ, ਜਿਸ ਨੂੰ ਰੌਸ਼ਨ ਪ੍ਰਿੰਸ ਨੇ ਬੜੀ ਹੀ ਖੂਬਸੂਰਤੀ ਨਾਲ ਗਾਇਆ ਹੈ। ਫੀਚਰਿੰਗ 'ਚ ਫੀਮੇਲ ਮਾਡਲ ਨਾਲ ਰੌਸ਼ਨ ਪ੍ਰਿੰਸ ਖੁਦ ਨਜ਼ਰ ਆ ਰਹੇ ਹਨ। ਰੌਸ਼ਨ ਪ੍ਰਿੰਸ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਹੋਰਨਾਂ ਗੀਤਾਂ ਵਾਂਗ ਇਸ ਗੀਤ ਨੂੰ ਵੀ ਸਰੋਤਿਆਂ ਦਾ ਪਿਆਰ ਮਿਲੇਗਾ।

ਦੱਸਣਯੋਗ ਹੈ ਕਿ ਰੌਸ਼ਨ ਪ੍ਰਿੰਸ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਹਨ। 'ਚੈਕ ਫੋਨ' ਵੀ ਅਜਿਹਾ ਹੀ ਗੀਤ ਹੈ, ਜਿਸ ਨਾਲ ਸਰੋਤਿਆਂ ਦੇ ਦਿਲਾਂ ਨੂੰ ਧੜਕਾਉਣ ਲਈ ਇਕ ਵਾਰ ਮੁੜ ਤੋਂ ਰੌਸ਼ਨ ਪ੍ਰਿੰਸ ਤਿਆਰ ਹਨ। ਰੌਸ਼ਨ ਪ੍ਰਿੰਸ ਆਪਣੇ ਇਸ ਗੀਤ ਨੂੰ ਲੈ ਕੇ ਪੱਬਾਂ ਭਾਰ ਹਨ ਕਿਉਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗੀਤ ਸਰੋਤਿਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਜ਼ਰੂਰ ਪਸੰਦ ਆਵੇਗਾ।


Tags: Roshan Prince Check Phone Video Tiger Style Preet Kanwal T Series

Edited By

Sunita

Sunita is News Editor at Jagbani.