FacebookTwitterg+Mail

ਇੰਟਰਨੈੱਟ 'ਤੇ ਛਾਇਆ ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ, ਵੀਡੀਓ ਵਾਇਰਲ

roshan prince baby boy gaurik
28 May, 2019 09:29:20 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦੇ ਘਰ ਮਾਰਚ ਮਹੀਨੇ 'ਚ ਪੁੱਤਰ ਨੇ ਜਨਮ ਲਿਆ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਸੀ। ਇਸ ਤੋਂ ਬਾਅਦ ਪੂਰੀ ਪਾਲੀਵੁੱਡ ਫਿਲਮ ਇੰਡਸਟਰੀ ਨੇ ਰੌਸ਼ਨ ਪ੍ਰਿੰਸ ਨੂੰ ਬੇਟੇ ਦੇ ਜਨਮ ਦੀ ਮੁਬਾਰਕਾਂ ਦਿੱਤੀਆਂ ਸਨ।

Punjabi Bollywood Tadka

ਦੱਸ ਦਈਏ ਕਿ ਰੌਸ਼ਨ ਪ੍ਰਿੰਸ ਨੇ ਆਪਮੇ ਪੁੱਤਰ ਦਾ ਨਾਂ ਗੌਰਿਕ ਰੱਖਿਆ ਹੈ, ਜਿਸ ਦੀ ਵੀਡੀਓ ਹਾਲ ਹੀ 'ਚ ਉਨ੍ਹਾਂ ਨੇ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਰੌਸ਼ਨ ਪ੍ਰਿੰਸ ਆਪਣੇ ਪੁੱਤਰ ਨਾਲ ਗੱਲੰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਨੰਨ੍ਹਾ ਗੌਰਿਕ ਪਿਤਾ ਦੀਆਂ ਗੱਲਾਂ ਦਾ ਹੁੰਗਾਰਾ ਦਿੰਦਾ ਨਜ਼ਰ ਆ ਰਿਹਾ ਹੈ। ਪਿਓ-ਪੁੱਤਰ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Layo Ji Sari Gall Dassti Aa Munde Ne.. Fer Na Keho k pata ni si Lagga..!! #Gaurik ❤️

A post shared by Roshan Prince (@theroshanprince) on May 26, 2019 at 10:38pm PDT


ਦੱਸਣਯੋਗ ਹੈ ਕਿ ਰੌਸ਼ਨ ਪ੍ਰਿੰਸ ਬਹੁਤ ਜਲਦ 'ਮੁੰਡਾ ਫਰੀਦਕੋਟੀਆ' ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ, ਜਿਸ 'ਚ ਉਨ੍ਹਾਂ ਨਾਲ ਮੁਕੁਲ ਦੇਵ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ ਵਰਗੇ ਕਲਾਕਾਰ ਨਜ਼ਰ ਆਉਣਗੇ। 

Punjabi Bollywood Tadka

Punjabi Bollywood Tadka


Tags: Roshan PrinceBaby BoyGaurikInstagram VideoViralPunjabi Film IndustryLaavan PhereNaughty JattsRanjha Refugee

About The Author

sunita

sunita is content editor at Punjab Kesari