FacebookTwitterg+Mail

ਪੰਜਾਬੀ ਇੰਡਸਟਰੀ ਦਾ ਵੱਡਾ ਸਿਤਾਰਾ ਹੈ ਇਹ ਛੋਟਾ ਬੱਚਾ, ਕੀ ਤੁਸੀਂ ਪਛਾਣਦੇ ਹੋ?

roshan prince childhood picture viral
28 July, 2019 11:56:42 AM

ਜਲੰਧਰ (ਬਿਊਰੋ) — 'ਲਾਵਾਂ ਫੇਰੇ', 'ਅਰਜਨ', 'ਮੈਂ ਤੇਰੀ ਤੂੰ ਮੇਰਾ', 'ਲੱਗਦਾ ਇਸ਼ਕ ਹੋ ਗਿਆ', 'ਰਾਂਝਾ ਰਿਵਿਊਜੀ' ਵਰਗੀਆਂ ਫਿਲਮਾਂ ਨਾਲ ਸ਼ੌਹਰਤ ਖੱਟਣ ਵਾਲੇ ਅਦਾਕਾਰ ਰੌਸ਼ਨ ਪ੍ਰਿੰਸ ਇਨ੍ਹੀਂ ਦਿਨੀਂ ਕੈਨੇਡਾ 'ਚ ਪਰਿਵਾਰ ਇੰਜੁਆਏ ਕਰ ਰਹੇ ਹਨ, ਜਿਸ ਦੀਆਂ ਤਸਵੀਰਾਂ ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਹਾਲ ਹੀ 'ਚ ਰੌਸ਼ਨ ਪ੍ਰਿੰਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ, ਹਾਲ ਹੀ 'ਚ ਰੌਸ਼ਨ ਪ੍ਰਿੰਸ ਨੇ ਆਪਣੇ ਬਚਪਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਾਫੀ ਕਿਊਟ ਨਜ਼ਰ ਆ ਰਹੇ ਹਨ। ਇਸ ਤਸਵੀਰ 'ਚ ਉਨ੍ਹਾਂ ਨੂੰ ਪਛਾਣਨਾ ਕਾਫੀ ਔਖਾ ਹੈ। 

 
 
 
 
 
 
 
 
 
 
 
 
 
 

Once Upon A Time 🤗

A post shared by Rosshan Prince (@theroshanprince) on Jul 27, 2019 at 5:19am PDT


ਦੱਸਣਯੋਗ ਹੈ ਕਿ ਪਿਛਲੇ ਮਹੀਨੇ ਰੌਸ਼ਨ ਪ੍ਰਿੰਸ ਦੀ ਫਿਲਮ 'ਮੁੰਡਾ ਫਰੀਦਕੋਟੀਆ' ਰਿਲੀਜ਼ ਹੋਈ ਸੀ, ਜਿਸ ਨੂੰ ਬਾਕਸ ਆਫਿਸ 'ਤੇ ਮਿਲਿਆ-ਜੁਲਿਆ ਹੀ ਹੁੰਗਾਰਾ ਮਿਲਿਆ। ਇਸ ਫਿਲਮ 'ਚ ਰੌਸ਼ਨ ਪ੍ਰਿੰਸ ਨਾਲ ਸ਼ਰਨ ਕੌਰ ਤੇ ਨਵਪ੍ਰੀਤ ਬੰਗਾ ਮੁੱਖ ਭੂਮਿਕਾ 'ਚ ਸਨ। ਇਨ੍ਹੀਂ ਦਿਨੀਂ ਰੌਸ਼ਨ ਪ੍ਰਿੰਸ ਕੈਨੇਡਾ 'ਚ ਆਪਣੇ ਬੱਚਿਆਂ ਨਾਲ ਖੂਬ ਮਸਤੀ ਕਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾ ਰੌਸ਼ਨ ਪ੍ਰਿੰਸ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਨ੍ਹਾਂ 'ਚ ਉਹ ਬੱਚਿਆਂ ਨਾਲ ਪੋਜ਼ ਦਿੰਦੇ ਨਜ਼ਰ ਆਏ ਸਨ।


Tags: Roshan PrinceInstagram PostViralLagda Ishq HogayaKabaddi Once AgainNaughty Jatts

Edited By

Sunita

Sunita is News Editor at Jagbani.