FacebookTwitterg+Mail

ਰੌਸ਼ਨ ਪ੍ਰਿੰਸ ਦੇ ਗੀਤ 'ਗਲਤੀ' ਦਾ ਪੋਸਟਰ ਰਿਲੀਜ਼

roshan prince galti
17 January, 2019 05:47:20 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਰੌਸ਼ਨ ਪ੍ਰਿੰਸ ਦਾ ਸਾਲ 2019 ਦਾ ਪਹਿਲਾ ਸਿੰਗਲ ਟਰੈਕ ਰਿਲੀਜ਼ ਹੋਣ ਜਾ ਰਿਹਾ ਹੈ। ਰੌਸ਼ਨ ਪ੍ਰਿੰਸ ਦੇ ਸਿੰਗਲ ਟਰੈਕ ਦਾ ਨਾਂ ਹੈ 'ਗਲਤੀ'। ਰੌਸ਼ਨ ਪ੍ਰਿੰਸ ਨੇ ਅੱਜ ਗੀਤ ਦਾ ਪੋਸਟਰ ਰਿਲੀਜ਼ ਕੀਤਾ ਹੈ। ਰੌਸ਼ਨ ਦੇ ਇਸ ਗੀਤ ਦੀ ਟੈਗਲਾਈਨ ਹੈ 'ਚੁੱਪ ਦੀ ਮਾਰ ਬੁਰੀ ਹੁੰਦੀ ਏ'।

ਗੀਤ ਨੂੰ ਆਵਾਜ਼ ਰੌਸ਼ਨ ਪ੍ਰਿੰਸ ਨੇ ਦਿੱਤੀ ਹੈ, ਜਦਕਿ ਇਸ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਹਨ। ਖਾਸ ਗੱਲ ਇਹ ਹੈ ਕਿ ਰੌਸ਼ਨ ਪ੍ਰਿੰਸ ਦਾ ਇਹ ਪਹਿਲਾ ਗੀਤ ਹੈ, ਜੋ ਉਨ੍ਹਾਂ ਨੇ ਹੈਪੀ ਰਾਏਕੋਟੀ ਕੋਲੋਂ ਕਹਿ ਕੇ ਲਿਖਵਾਇਆ ਹੈ। 'ਗਲਤੀ' ਗੀਤ ਦਾ ਸੰਗੀਤ ਮਿਲਿੰਦ ਗਾਬਾ ਨੇ ਦਿੱਤਾ ਹੈ। ਇਸ ਦੀ ਵੀਡੀਓ ਵੀ. ਕੇ. ਫਿਲਮਜ਼ ਵਲੋਂ ਬਣਾਈ ਗਈ ਹੈ, ਜਿਸ ਨੂੰ ਡਾਇਰੈਕਟ ਸੋਹੀ ਸੈਣੀ ਨੇ ਕੀਤਾ ਹੈ। ਗੀਤ ਦੀ ਪੇਸ਼ਕਸ਼ ਬਲੈਕ ਸਟੂਡੀਓਜ਼ ਤੇ ਰੌਸ਼ਨ ਪ੍ਰਿੰਸ ਐਂਟਰਟੇਨਰਜ਼ ਦੀ ਹੈ। ਰੌਸ਼ਨ ਪ੍ਰਿੰਸ ਦਾ ਇਹ ਗੀਤ 25 ਜਨਵਰੀ, 2019 ਨੂੰ ਰਿਲੀਜ਼ ਹੋਣ ਜਾ ਰਿਹਾ ਹੈ।


Tags: Roshan Prince Galti New Punjabi Song Milind Gaba Happy Raikotiਮਿਊਜ਼ਿਕ ਅਪਡੇਟਸ

Edited By

Rahul Singh

Rahul Singh is News Editor at Jagbani.