FacebookTwitterg+Mail

ਰੌਸ਼ਨ ਪ੍ਰਿੰਸ ਮੁੰਬਈ 'ਚ ਕਪਿਲ ਸ਼ਰਮਾ ਨਾਲ ਲਗਾ ਰਹੇ ਨੇ ਗਾਇਕੀ ਦਾ ਤੜਕਾ

roshan prince meet kapil sharma chandan parbhakar
22 June, 2019 07:08:01 PM

ਜਲੰਧਰ(ਬਿਊਰੋ) - ਪੰਜਾਬੀ ਗਾਇਕ ਤੇ ਅਦਾਕਾਰ ਕਪਿਲ ਸ਼ਰਮਾ ਅੱਜ-ਕੱਲ ਆਪਣੇ ਆਗਾਮੀ ਪ੍ਰੋਜੈਕਟਸ ਨੂੰ ਲੈ ਕੇ ਮੁੰਬਈ 'ਚ ਹਨ। ਇਸ ਦੌਰਾਨ ਰੌਸ਼ਨ ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਨੂੰ ਵੀ ਮਿਲੇ। ਰੌਸ਼ਨ ਪ੍ਰਿੰਸ ਤੇ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਕੁੱਝ ਵੀਡੀਓਜ਼ ਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਵੀਡੀਓਜ਼ 'ਚ ਰੌਸ਼ਨ ਪ੍ਰਿੰਸ ਹਿੰਦੀ ਤੇ ਪੰਜਾਬੀ ਗੀਤ ਗਾਉਂਦੇ ਨਜ਼ਰ ਆ ਹਨ ਤੇ ਬਤੌਰ ਮਿਊਜਿਸ਼ੀਅਨ ਉਨ੍ਹਾਂ ਦਾ ਸਾਥ ਦੇ ਰਹੇ ਹਨ ਕਪਿਲ ਸ਼ਰਮਾ। ਇਸ ਵੀਡੀਓ 'ਚ ਰੌਸ਼ਨ ਪ੍ਰਿੰਸ 'ਮੇਰੇ ਸਪਨੋ ਕੀ ਰਾਣੀ' ਤੇ 'ਮੇਰਾ ਲੌਂਗ ਗਵਾਚਾ' ਵਰਗੇ ਗੀਤ ਗਾਉਂਦੇ ਨਜ਼ਰ ਆ ਰਹੇ ਹਨ।

Punjabi Bollywood Tadka
ਰੋਸ਼ਨ ਪ੍ਰਿੰਸ ਨੇ ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਨਾਲ ਇਕ ਤਸਵੀਰ ਵੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ 'Beautiful Afternoon with Meri Jaan kapilsharma & chandanprabhakar' ਦੱਸਣਯੋਗ ਹੈ ਕਿ ਕਪਿਲ ਸ਼ਰਮਾ ਕਾਮੇਡੀਅਨ ਹੋਣ ਦੇ ਨਾਲ-ਨਾਲ ਗਾਇਕ ਵੀ ਹਨ। ਉਹ ਪੰਜਾਬੀ ਫਿਲਮ 'ਲਵ ਪੰਜਾਬ' ਤੇ 'ਸੰਨ ਆਫ ਮਨਜੀਤ ਸਿੰਘ' ਲਈ ਪਲੈਬੈਕ ਗਾ ਚੁੱਕੇ ਹਨ।

 
 
 
 
 
 
 
 
 
 
 
 
 
 

Beautiful Afternoon with Meri Jaan @kapilsharma & @chandanprabhakar ❤️

A post shared by Roshan Prince (@theroshanprince) on Jun 22, 2019 at 4:37am PDT

 

ਰੌਸ਼ਨ ਪ੍ਰਿੰਸ, ਕਪਿਲ ਸ਼ਰਮਾ ਤੇ ਚੰਦਨ ਪ੍ਰਭਾਕਰ ਦੇ ਨਾਲ-ਨਾਲ ਇਸ ਵੀਡੀਓ 'ਚ ਗਾਇਕ ਤੇਜੀ ਸੰਧੂ ਵੀ ਨਜ਼ਰ ਆ ਰਹੇ ਹਨ। ਇਹ ਕਲਾਕਾਰ ਇਸ ਦੌਰਾਨ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।


Tags: Roshan PrinceKapil SharmaChandan PrabhakarMumbaiSinging SessionPunjabi SingerKapil Sharma ComedianPollywood Update

About The Author

Lakhan

Lakhan is content editor at Punjab Kesari