FacebookTwitterg+Mail

ਰੌਸ਼ਨ ਪ੍ਰਿੰਸ ਦੇ ਨਵੇਂ ਪ੍ਰੋਜੈਕਟ 'ਚ ਦੇਸੀ ਕਰਿਊ ਵਾਲਿਆਂ ਦਾ ਵੱਜੇਗਾ ਢੋਲ

roshan prince poster share datt patt ta
30 March, 2019 10:05:53 AM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਰੌਸ਼ਨ ਪ੍ਰਿੰਸ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੇ ਹਨ। ਦੱਸ ਦਈਏ ਕਿ ਰੌਸ਼ਨ ਪ੍ਰਿੰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੇ ਨਾਲ ਹੀ ਉਨ੍ਹਾਂ ਨੇ ਨਵੇਂ ਗੀਤ ਦਾ ਐਲਾਨ ਵੀ ਕੀਤਾ। ਜੀ ਹਾਂ, ਰੌਸ਼ਨ ਪ੍ਰਿੰਸ ਦਾ ਨਵਾਂ ਗੀਤ 'ਡੱਟ ਪਟ ਤਾ' ਹੈ, ਜੋ ਬਹੁਤ ਜਲਦ ਰਿਲੀਜ਼ ਹੋ ਰਿਹਾ ਹੈ। ਗੀਤ ਦੇ ਇਸ ਪੋਸਟਰ 'ਚ ਰੌਸ਼ਨ ਪ੍ਰਿੰਸ ਦੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਹੀ ਹੈ।


ਦੱਸਣਯੋਗ ਹੈ ਕਿ 'ਡੱਟ ਪਟ ਤਾ' ਗੀਤ ਦੇ ਬੋਲ Pirti Silon ਨੇ ਲਿਖੇ ਹਨ। ਰੌਸ਼ਨ ਪ੍ਰਿੰਸ ਦੇ ਇਸ ਗੀਤ ਨੂੰ ਮਿਊਜ਼ਕ ਟੀਮ ਬੀ ਅਤੇ ਦੇਸੀ ਕਰਿਊ ਵਾਲਿਆਂ ਨੇ ਦਿੱਤਾ ਹੈ। ਇਸ ਗੀਤ ਨੂੰ ਬਹੁਤ ਜਲਦ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਰੌਸ਼ਨ ਪ੍ਰਿੰਸ ਆਪਣੇ ਬੈਕ-ਟੂ-ਬੈਕ ਪ੍ਰੋਜੈਕਟਸ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇਣਗੇ।


Tags: Roshan PrinceDatt Patt TaDesi CrewPoster InstagramPirti SilonRoop Kamal SinghSumeet SinghPunjabi Singer

Edited By

Sunita

Sunita is News Editor at Jagbani.