FacebookTwitterg+Mail

ਪੰਜਾਬੀ ਸਿਨੇਮਾ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ ਰੁਪਾਲੀ ਗੁਪਤਾ

rrupaali gupta
29 January, 2019 11:01:53 AM

ਚੰਡੀਗੜ੍ਹ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ 'ਚ ਜ਼ਿਆਦਾਤਰ ਮਰਦਾਂ ਦਾ ਹੀ ਬੋਲ ਬਾਲਾ ਰਿਹਾ ਹੈ। ਖਾਸ ਕਰਕੇ ਕੈਮਰੇ ਦੇ ਪਿੱਛੇ ਨਿਰਣਾਇਕ ਭੂਮਿਕਾਵਾਂ 'ਚ ਪਰ ਇਕ ਮਹਿਲਾ ਹੈ, ਜੋ ਇਸ ਸਥਿਤੀ ਨੂੰ ਬਦਲਣ 'ਚ ਜੁੱਟੀ ਹੋਈ ਹੈ। 'ਫਰਾਇਡੇ ਰਸ਼ ਮੋਸ਼ਨ ਪਿਕਚਰਸ' ਦੀ ਰੁਪਾਲੀ ਗੁਪਤਾ ਇਕ ਅਜਿਹੀ ਨਿਰਮਾਤਾ ਹੈ, ਜਿਹਨਾਂ ਨੇ ਅਜਿਹੀਆਂ ਕਹਾਣੀਆਂ 'ਚ ਨਿਵੇਸ਼ ਕੀਤਾ ਹੈ, ਜੋ ਕਾਫੀ ਮਹੱਤਵਪੂਰਨ ਹਨ। ਰੂਪਾਲੀ ਗੁਪਤਾ ਅਤੇ ਉਨ੍ਹਾਂ ਦੇ ਪਤੀ ਦੀਪਕ ਗੁਪਤਾ ਨੇ 'ਫਰਾਇਡੇ ਰਸ਼ ਮੋਸ਼ਨ ਪਿਕਚਰਸ' ਦੀ ਸਥਾਪਨਾ ਕੀਤੀ ਸੀ, ਜੋ ਕਿ ਅੱਜ ਪੰਜਾਬ ਦੇ ਸਭ ਤੋਂ ਸਫਲ ਪ੍ਰੋਡਕਸ਼ਨ ਹਾਊਸ 'ਚ ਗਿਣਿਆਂ ਜਾਂਦਾ ਹੈ।

ਖੇਤਰੀ ਸਿਨੇਮਾ ਦੇ ਫਿਲਮਕਾਰ ਵੀ ਪ੍ਰਯੋਗ ਕਰਨਾ ਚਾਹੁੰਦੇ ਹਨ ਅਤੇ ਰੁਪਾਲੀ ਗੁਪਤਾ ਅਜਿਹੇ ਦੂਰਦਰਸ਼ੀ ਨਿਰਮਾਤਾਵਾਂ ਕਾਰਨ ਉਨ੍ਹਾਂ ਨੂੰ ਕੁਆਲਟੀ 'ਚ ਕੋਈ ਸਮਝੌਤਾ ਨਹੀਂ ਕਰਨਾ ਪੈ ਰਿਹਾ। ਰੁਪਾਲੀ ਗੁਪਤਾ ਨੇ ਕਈ ਫਿਲਮਾਂ ਬਣਾਈਆਂ ਹਨ, ਜਿਹਨਾਂ 'ਚ 2018 ਦੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਗਈ ਅਤੇ ਅਨੋਖੀ ਕਾਮੇਡੀ ਫਿਲਮ 'ਮਿਸਟਰ ਐਂਡ ਮਿਸੇਜ਼ 420 ਰਿਟਰਨਸ' ਇਕ ਸੀ। ਇਸ ਫਿਲਮ ਦੀ ਪਹਿਲੀ ਕੜੀ 'ਮਿਸਟਰ ਐਂਡ ਮਿਸੇਜ਼ 420' ਨੇ ਪਹਿਲਾਂ ਹੀ ਫਿਲਮ ਜਗਤ 'ਚ ਇਕ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ, ਜਦੋਂ ਮੁੱਖ ਅਦਾਕਾਰਾਂ ਨੇ ਔਰਤਾਂ ਨੇ ਭੇਸ 'ਚ ਲੋਕਾਂ ਨੂੰ ਖੂਬ ਹਸਾਇਆ ਸੀ। ਉਨ੍ਹਾਂ ਦਾ ਪ੍ਰੋਡਕਸ਼ਨ ਹਾਊਸ 5 ਸਾਲਾਂ ਤੋਂ ਇੰਡਸਟਰੀ ਦਾ ਹਿੱਸਾ ਹੈ ਪਰ ਬੈਕ-ਟੂ-ਬੈਕ ਫਿਲਮਾਂ ਦੀ ਬਜਾਏ ਉਨ੍ਹਾਂ ਨੇ ਕੁਵਾਲਿਟੀ ਤੇ ਹੀ ਤਵੱਜੋ ਦਿੱਤੀ ਹੈ।

ਦੱਸ ਦਈਏ ਕਿ ਸਾਲ 2019 'ਚ ਉਨ੍ਹਾਂ ਨੇ ਕੁਝ ਨਵੇਂ ਅਤੇ ਅਨੋਖੇ ਕੰਸੈਪਟ 'ਤੇ ਫਿਲਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਬੇਹਿਤਰੀਨ ਲੇਖਕ ਨਰੇਸ਼ ਕਥੂਰੀਆ ਅਤੇ ਨਿਰਦੇਸ਼ਕ ਸ਼ਿਤਿਜ ਚੌਧਰੀ ਨਾਲ ਸਾਂਝੇਦਾਰੀ ਦੇਖਣ ਵਾਲੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਮ ਸੋਚ ਦੇ ਪਰੇ ਪ੍ਰੋਜੈਕਟ ਦੀ ਘੋਸ਼ਣਾ ਕੀਤੀ ਹੈ, ਜਿਸ 'ਚ ਉਹ ਹੁਣ ਤੱਕ ਦੇ ਸਾਰੇ ਵਿਗਿਆਨਕ ਸਿਧਾਂਤਾਂ ਨੂੰ ਚੁਣੌਤੀ ਦੇਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਫਿਲਮ 'ਉੜਾ ਆੜਾ' 1 ਫਰਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ 'ਚ ਪੰਜਾਬੀ ਗਾਇਕ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਹਨ। ਇਹ ਇਕ ਕਾਮੇਡੀ ਫਿਲਮ ਹੈ, ਜਿਸ 'ਚ ਇਕ ਸੰਦੇਸ਼ ਵੀ ਦਿੱਤਾ ਗਿਆ ਹੈ। ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਮਨੋਰੰਜਨ ਕਰਨ ਦੇ ਆਪਣੇ ਇਸ ਮਿਸ਼ਨ ਨੂੰ ਸਾਂਝਾ ਕਰਦੇ ਹੋਏ ਰੁਪਾਲੀ ਗੁਪਤਾ ਨੇ ਕਿਹਾ, “ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਸੰਭਾਵਨਾਵਾਂ ਹਨ। ਹੁਣ ਦਰਸ਼ਕ ਕਾਮੇਡੀ ਫਿਲਮ 'ਚ ਵੀ ਵਧੀਆ ਕਟੈਂਟ ਦੀ ਮੰਗ ਕਰਦੇ ਹਨ। ਫਿਲਮਕਾਰ ਵੀ ਇਕਸਾਰਤਾ ਨੂੰ ਖਤਮ ਕਰਨ ਦਾ ਯਤਨ ਕਰ ਰਹੇ ਹਨ ਅਤੇ ਅਜਿਹੇ ਇਕ ਇਨਸਾਨ ਦੀ ਜ਼ਰੂਰਤ ਹੁੰਦੀ ਹੈ, ਜੋ ਉਨ੍ਹਾਂ 'ਤੇ ਉਨ੍ਹਾਂ ਦੀ ਕਹਾਣੀ 'ਤੇ ਵਿਸ਼ਵਾਸ ਕਰ ਸਕੇ। 'ਫਰਾਇਡੇ ਰਸ਼ ਮੋਸ਼ਨ ਪਿਕਚਰਸ' 'ਚ ਸਾਡਾ ਮਿਸ਼ਨ ਅਜਿਹੇ ਹੀ ਪ੍ਰਯੋਗ ਅਤੇ ਨਵੀਆਂ ਕਹਾਣੀਆਂ ਨੂੰ ਦਿਖਾਉਣਾ ਹੈ। ਜਿਵੇਂ ਕਿ 'ਉੜਾ ਆੜਾ', ਜੋ ਕਿ ਇਕ ਮਨੋਰੰਜਕ ਫਿਲਮ ਹੈ ਪਰ ਅਰਥਪੂਰਨ ਵੀ ਹੈ।''


Tags: Rrupaali Gupta Uda Aida Tarsem Jassar Neeru Bajwa Deepak Gupta Ksshitij Chaudhary Naresh Kathooria

Edited By

Sunita

Sunita is News Editor at Jagbani.