FacebookTwitterg+Mail

ਨਿਊ ਏਜ ਪੰਜਾਬੀ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ : ਰੁਪਾਲੀ ਗੁਪਤਾ

rrupaali gupta
30 January, 2019 09:50:00 AM

ਮੁੰਬਈ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ 'ਚ ਜ਼ਿਆਦਾਤਰ ਮਰਦ ਵਰਗ ਦਾ ਹੀ ਬੋਲਬਾਲਾ ਰਿਹਾ ਹੈ, ਖਾਸਕਰ ਕੈਮਰੇ ਦੇ ਪਿੱਛੇ ਫੈਸਲਾਕੁੰਨ ਭੂਮਿਕਾਵਾਂ ਚ। ਪਰ ਇਕ ਔਰਤ ਹੈ, ਜੋ ਇਸ ਸਥਿਤੀ ਨੂੰ ਬਦਲਣ 'ਚ ਜੁਟੀ ਹੋਈ ਹੈ। ਫ੍ਰਾਈਡੇ ਰਸ਼ ਮੋਸ਼ਨ ਪਿਕਚਰਸ ਦੀ ਰੁਪਾਲੀ ਗੁਪਤਾ ਇਕ ਅਜਿਹੀ ਨਿਰਮਾਤਾ ਹੈ, ਜਿਸ ਨੇ ਅਜਿਹੀਆਂ ਕਹਾਣੀਆਂ 'ਚ ਨਿਵੇਸ਼ ਕੀਤਾ ਹੈ, ਜੋ ਅਹਿਮ ਹਨ। ਰੁਪਾਲੀ ਗੁਪਤਾ ਅਤੇ ਉਸ ਦੇ ਪਤੀ ਦੀਪਕ ਗੁਪਤਾ ਨੇ ਫ੍ਰਾਈਡੇ ਰਸ਼ ਮੋਸ਼ਨ ਪਿਕਚਰਸ ਦੀ ਸਥਾਪਨਾ ਕੀਤੀ ਸੀ, ਜੋ ਕਿ ਅੱਜ ਪੰਜਾਬ ਦੇ ਸਭ ਤੋਂ ਸਫਲ ਪ੍ਰੋਡਕਸ਼ਨ ਹਾਊਸ 'ਚ ਗਿਣਿਆ ਜਾਂਦਾ ਹੈ।
2019 'ਚ ਉਨ੍ਹਾਂ ਨੇ ਕੁਝ ਨਵੇਂ ਅਤੇ ਅਨੋਖੇ ਕੰਸੈਪਟ 'ਤੇ ਫ਼ਿਲਮਾਂ ਬਣਾਉਣ ਦਾ ਫੈਸਲਾ ਕੀਤਾ ਹੈ। ਬਿਹਤਰੀਨ ਲੇਖਕ ਨਰੇਸ਼ ਕਥੂਰੀਆ ਅਤੇ ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਨਾਲ ਸਾਂਝੇਦਾਰੀ ਦੇਖਣ ਵਾਲੀ ਹੈ। ਹਾਲ ਹੀ 'ਚ ਉਨ੍ਹਾਂ ਨੇ ਆਮ ਸੋਚ ਤੋਂ  ਪਰ੍ਹੇ ਪ੍ਰੋਜੈਕਟ ਦੀ ਘੋਸ਼ਣਾ ਕੀਤੀ ਹੈ, ਜਿਸ ਵਿਚ ਹੁਣ ਤੱਕ ਦੇ ਸਾਰੇ ਵਿਗਿਆਨਕ ਸਿਧਾਂਤਾਂ ਨੂੰ ਚੁਣੌਤੀ ਦੇਣਗੇ। ਨਾਲ ਹੀ ਉਨ੍ਹਾਂ ਦੀ ਫਿਲਮ ' ਓ ਅ' ਜਲਦ ਹੀ ਰਿਲੀਜ਼ ਹੋ ਰਹੀ ਹੈ। ਫਿਲਮ ਦਾ ਟ੍ਰੇਲਰ ਅਤੇ ਗਾਣੇ ਪਹਿਲਾਂ ਹੀ ਦਰਸ਼ਕਾਂ ਵਲੋਂ ਪਸੰਦ ਕੀਤੇ ਜਾ ਰਹੇ ਹਨ। ਰੁਪਾਲੀ ਗੁਪਤਾ ਦੇ ਪ੍ਰੋਡਕਸ਼ਨ ਹਾਊਸ ਫ੍ਰਾਈਡੇ ਰਸ਼ ਮੋਸ਼ਨ ਪਿਕਚਰਸ ਦੀ ਫਿਲਮ 'ਓ ਅ' 1 ਫਰਵਰੀ  ਨੂੰ ਰਿਲੀਜ਼ ਹੋਵੇਗੀ।


Tags: Rrupaali Gupta Uda Aida Tarsem JassarNeeru Bajwa Deepak Gupta

About The Author

manju bala

manju bala is content editor at Punjab Kesari