FacebookTwitterg+Mail

ਤਸਵੀਰਾਂ ਕਾਰਨ ਸੋਸ਼ਲ ਮੀਡੀਆ 'ਤੇ ਟਰੋਲ ਹੋਈ ਪ੍ਰਿਅੰਕਾ, ਲੋਕਾਂ ਨੇ ਦੱਸਿਆ RSS ਦਾ ਮੈਂਬਰ

rss swag priyanka chopra trolled for wearing khaki shorts
19 June, 2019 04:08:20 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਕਸਰ ਆਪਣੀਆਂ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਪ੍ਰਿਅੰਕਾ ਚੋਪੜਾ ਆਪਣੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ। ਪ੍ਰਿਅੰਕਾ ਦੀਆਂ ਤਸਵੀਰਾਂ ਦੇਖ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ, ਜਿਨ੍ਹਾਂ 'ਚ ਲੋਕ ਪ੍ਰਿਅੰਕਾ ਨੂੰ ਆਰ. ਐੱਸ. ਐੱਸ ਦਾ ਹਿੱਸਾ ਦੱਸ ਰਹੇ ਹਨ।


ਹਾਲ ਹੀ 'ਚ ਪ੍ਰਿਅੰਕਾ ਨੂੰ ਨਿੱਕ ਜੋਨਸ ਨਾਲ ਨਿਊਯਾਰਕ 'ਚ ਸਪੋਟ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ। ਤਸਵੀਰਾਂ 'ਚ ਪ੍ਰਿਅੰਕਾ ਚੋਪੜਾ ਨੇ ਖਾਕੀ ਰੰਗ ਦੀ ਡਰੈੱਸ ਪਹਿਨੀ ਹੋਈ ਹੈ। ਇਹ ਡਰੈੱਸ ਆਰ. ਐੱਸ. ਐੱਸ. ਦੀ ਡਰੈੱਸ ਨਾਲ ਮੇਲ ਖਾਂਦੀ ਹੈ। ਇਸ ਨੂੰ ਲੈ ਕੇ ਹੀ ਟ੍ਰੋਲਰਜ਼ ਦਾ ਕਹਿਣਾ ਹੈ ਕਿ ਪ੍ਰਿਅੰਕਾ ਜਲਦ ਹੀ ਆਰ. ਐੱਸ.ਐੱਸ. ਜੁਆਇਨ ਕਰਨ ਵਾਲੀ ਹੈ।


ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਜਦੋਂ ਪ੍ਰਿਅੰਕਾ ਸੋਸ਼ਲ ਮੀਡੀਆ 'ਤੇ ਆਪਣੀ ਆਉਟਫਿੱਟ ਕਰਕੇ ਟਰੋਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਟਰੋਲ ਹੋ ਚੁੱਕੀ ਹੈ।

 


Tags: Priyanka ChopraTrolledRSSBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari