FacebookTwitterg+Mail

ਰੁਬੀਨਾ ਬਾਜਵਾ ਨੇ ਮਾਂ ਦੇ ਜਨਮਦਿਨ ‘ਤੇ ਸਾਂਝੀ ਕੀਤੀ ਭਾਵੁਕ ਤਸਵੀਰ

rubina bajwa mother  s birthday
26 September, 2019 01:30:23 PM

ਜਲੰਧਰ(ਬਿਊਰੋ)- ‘ਲਾਵਾਂ ਫੇਰੇ’, ‘ਸਰਗਾ’ ਤੇ ‘ਮੁੰਡਾ ਹੀ ਚਾਹੀਦਾ’ ਵਰਗੀਆਂ ਫਿਲਮਾਂ ’ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਟੁੰਬਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਏ ਦਿਨ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਅੱਜ ਰੁਬੀਨਾ ਦੀ ਮਾਂ ਸੁਰਿੰਦਰ ਬਾਜਵਾ ਦਾ ਜਨਮਦਿਨ ਹੈ ਅਤੇ ਰੁਬੀਨਾ ਬਾਜਵਾ ਨੇ ਆਪਣੀ ਮਾਂ ਦੇ ਜਨਮਦਿਨ ‘ਤੇ ਮਾਂ ਦੀ ਪੁਰਾਣੀ ਤਸਵੀਰ ਸਾਂਝੀ ਕਰਕੇ ਭਾਵੁਕ ਪੋਸਟ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।


ਤਸਵੀਰ ਨਾਲ ਰੁਬੀਨਾ ਬਾਜਵਾ ਨੇ ਲਿਖਿਆ,‘‘ਜਨਮਦਿਨ ਦੀਆਂ ਮੁਬਾਰਕਾਂ ਮਾਂ ! ਤੁਸੀਂ ਸਭ ਤੋਂ ਪਹਿਲਾਂ ਹੋ, ਤੁਸੀਂ ਬਹੁਤ ਮਜ਼ਬੂਤ, ਖੂਬਸੂਰਤ, ਸਮਝਦਾਰ ਅਤੇ ਬਹੁਤ ਮਾਸੂਮ ਮਹਿਲਾ ਹੋ। ਉਸ ਸਭ ਲਈ ਬਹੁਤ ਧੰਨਵਾਦ, ਜੋ ਵੀ ਤੁਸੀਂ ਮੇਰੇ ਲਈ ਕੀਤਾ ਹੈ। ਮੈਨੂੰ ਬਿਨਾਂ ਸ਼ਰਤ ਪਿਆਰ ਅਤੇ ਹਮੇਸ਼ਾ ਮੇਰਾ ਪੱਖ ਤੇ ਜਦੋਂ ਵੀ ਸਭ ਤੋਂ ਵੱਧ ਜ਼ਰੂਰਤ ਪਈ ਮੇਰੇ ਹੱਥ ਫੜ੍ਹਨ ਲਈ ਧੰਨਵਾਦ। ਤੁਸੀਂ ਮੇਰੇ ਲਈ ਬਹੁਤ ਖ਼ਾਸ ਹੋ ਮਾਂ, ਮੈਂ ਦਿਲ ਤੋਂ ਤੁਹਾਨੂੰ ਪਿਆਰ ਕਰਦੀ ਹਾਂ। ਜਨਮਦਿਨ ਦੀਆਂ ਵਧਾਈਆਂ ਮੇਰੀ ਖੂਬਸੂਰਤ ਮਾਂ”। ਰੁਬੀਨਾ ਦੇ ਫੈਨਜ਼ ਵੱਲੋਂ ਵੀ ਸੁਰਿੰਦਰ ਬਾਜਵਾ ਦੀ ਮਾਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।


Tags: Rubina BajwaSurinder BajwaBirthdayInstagramPollywood Celebrity

About The Author

manju bala

manju bala is content editor at Punjab Kesari