FacebookTwitterg+Mail

ਇੰਸਟਾਗ੍ਰਾਮ 'ਤੇ ਨਜ਼ਰ ਆਇਆ 'ਕਿੰਨਰ ਬਹੂ' ਰੂਬੀਨਾ ਦਿਲਾਇਕ ਦਾ ਹੌਟ ਅੰਦਾਜ਼, ਤਸਵੀਰਾਂ ਹੋਈਆਂ ਵਾਇਰਲ

rubina dilaik
13 November, 2017 06:44:24 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਸ਼ਕਤੀ- ਅਸਤਿਤਵ ਕੇ ਅਹਿਸਾਸ ਕੀ' 'ਚ ਨਜ਼ਰ ਆਉਣ ਵਾਲੀ ਰੂਬੀਨਾ ਦਿਲਾਇਕ ਇਨ੍ਹੀਂ ਦਿਨੀਂ ਆਪਣੀ ਹੌਟਨੈੱਸ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਰੂਬੀਨਾ ਅਸਲ ਜ਼ਿੰਦਗੀ 'ਚ ਪਰਦੇ 'ਤੇ ਦਿਖਾਈ ਦੇਣ ਵਾਲੇ ਲੁੱਕ ਨਾਲੋਂ ਬਿਲਕੁੱਲ ਵੱਖ ਹੈ। ਹਾਲ ਹੀ 'ਚ ਰੂਬੀਨਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਰੂਬੀਨਾ ਬੇਹੱਦ ਬੋਲਡ ਨਜ਼ਰ ਆ ਰਹੀ ਹੈ।

Punjabi Bollywood Tadka
ਦਰਸਅਲ ਰੂਬੀਨਾ ਇਨ੍ਹੀਂ ਦਿਨੀਂ ਥਾਈਲੈਂਡ 'ਚ ਵੈਕੇਸ਼ਨ ਦਾ ਆਨੰਦ ਮਾਨ ਰਹੀ ਹੈ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਸਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ ਅਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ 'ਚ ਰੂਬੀਨਾ ਪਾਲੀਵੁੱਡ ਅਭਿਨੇਤਰੀ ਸੁਰਵੀਨ ਚਾਵਲਾ ਨਾਲ ਦਿਖਾਈ ਦੇ ਰਹੀ ਹੈ

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ ਰੂਬੀਨਾ ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਬੀਤੇ ਦਿਨੀਂ ਰੂਬੀਨਾ ਨੇ ਬਿਕਨੀ ਪਹਿਣੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਰੂਬੀਨਾ ਪ੍ਰਸਿੱਧ ਟੀ. ਵੀ. ਸ਼ੋਅ 'ਛੋਟੀ ਬਹੂ' 'ਚ ਨਜ਼ਰ ਆ ਚੁੱਕੀ ਹੈ। ਫਿਲਹਾਲ ਰੂਬੀਨਾ 'ਸ਼ਕਤੀ-ਅਸਤਿਤਵ ਕੇ ਅਹਿਸਾਸ ਕੀ' 'ਚ ਕਿੰਨਰ ਗੁਲਾਬੋ/ਤਰਾਨਾ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਤੋਂ ਇਲਾਵਾ ਰੂਬੀਨਾ ਦਾ ਇਹ ਸ਼ੋਅ ਟੀ. ਆਰ. ਪੀ. ਲਿਸਟ 'ਚ ਪਹਿਲੇ 5 ਸ਼ੋਅਜ਼ 'ਚ ਸ਼ੁਮਾਰ ਰਹਿੰਦਾ ਹੈ।

Punjabi Bollywood TadkaPunjabi Bollywood Tadka

 


Tags: Rubina Dilaik Instagram Shakti Astitva Ke Ehsaas Ki Viral TV Actress