FacebookTwitterg+Mail

Video: ਰੂਬੀਨਾ ਦਿਲਾਇਕ 'ਤੇ ਚੜ੍ਹਿਆ ਸਪਨਾ ਚੌਧਰੀ ਦਾ ਨਸ਼ਾ, ਲਗਾਏ ਠੁਮਕੇ

rubina dilaik
28 June, 2018 03:23:32 PM

ਮੁੰਬਈ (ਬਿਊਰੋ)— ਟੀ.ਵੀ. ਦੀ ਸੁਪਰਹਿਟ ਨੂੰਹ ਰੂਬੀਨਾ ਦਿਲਾਇਕ ਨੇ ਪਿੱਛਲੇ ਹਫਤੇ ਹੀ ਆਪਣੇ ਬੁਆਏਫਰੈਂਡ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਹੈ। ਇਸ ਵਿਆਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ ਪਰ ਹਾਲ ਹੀ ਵਿਚ ਇਸ ਵਿਆਹ ਵਿਚ ਰੂਬੀਨਾ ਅਤੇ ਉਨ੍ਹਾਂ ਦੇ ਦੋਸ‍ਤਾਂ ਦੀ ਮਸ‍ਤੀ ਦਾ ਕਾਫ਼ੀ ਮਜ਼ੇਦਾਰ ਵੀਡੀਓ ਸਾਹਮਣੇ ਆਇਆ ਹੈ। ਵਿਆਹ ਦੀਆਂ ਰਸਮਾਂ ਤੋਂ ਬਾਅਦ ਦੇ ਇਸ ਵੀਡੀਓ 'ਚ ਰੂਬੀਨਾ ਕੈਜੂਅਲ ਡਰੈੱਸ ਵਿਚ ਦਿਖਾਈ ਦੇ ਰਹੀ ਹੈ ਅਤੇ ਕਾਫ਼ੀ ਮਸ‍ਤੀਭਰੇ ਅੰਦਾਜ਼ ਵਿਚ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇੱਥੇ ਰੂਬੀਨਾ ਸਪਨਾ ਚੌਧਰੀ ਦੇ ਮਸ਼ਹੂਰ ਗੀਤ 'ਤੇਰੀ ਅੱਖੀਆਂ ਕਾ ਯੇ ਕਾਜਲ' 'ਤੇ ਡਾਂਸ ਕਰ ਰਹੀ ਹੈ।


ਵਿਆਹ ਤੋਂ ਬਾਅਦ ਇਸ ਮਸ‍ਤੀ ਭਰੇ ਡਾਂਸ ਵੀਡੀਓ 'ਚ ਰੂਬੀਨਾ ਇਕੱਲੀ ਨਹੀਂ ਸਗੋਂ ਉਨ੍ਹਾਂ ਦੇ ਦੋਸ‍ਤ ਵੀ ਇਸ ਵੀਡੀਓ 'ਚ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਟੀ.ਵੀ. ਐਕ‍ਟਰ ਹੁਸੈਨ, ਉਨ੍ਹਾਂ ਦੀ ਪਤਨੀ ਟੀਨਾ, ਐਕ‍ਟਰ ਸ਼ਰਦ ਕੇਲਕਰ ਉਨ੍ਹਾਂ ਦੀ ਪਤ‍ਨੀ ਕ੍ਰਿਤੀ ਕੇਲਕਰ ਅਤੇ ਰੂਬੀਨਾ ਦੇ ਬਾਕੀ ਦੋਸ‍ਤ ਡਾਂਸ ਕਰਦੇ ਨਜ਼ਰ ਆ ਰਹੇ ਹਨ।


ਦੱਸ ਦੇਈਏ ਕਿ ਰੂਬੀਨਾ ਅਤੇ ਅਭਿਨਵ ਦਾ ਵਿਆਹ ਸ਼ਿਮਲਾ 'ਚ ਹੋਇਆ ਸੀ। ਇਸ ਵਿਆਹ 'ਚ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਰਿਸ਼ਤੇਦਾਰ ਸ਼ਾਮਿਲ ਹੋਏ ਸਨ।


Tags: Abhinav Shukla Rubina DilaikShakti Astitva Ke Ehsaas KiSilsila Badalte Rishton Ka

Edited By

Manju

Manju is News Editor at Jagbani.