FacebookTwitterg+Mail

ਰਿਸੈਪਸ਼ਨ ਦੌਰਾਨ ਪਤੀ ਨਾਲ ਰੋਮਾਂਟਿਕ ਹੋਈ ਰੂਬੀਨਾ ਦਿਲਾਇਕ, ਵੀਡੀਓ ਵਾਇਰਲ

rubina dilaik
29 June, 2018 01:15:16 PM

ਮੁੰਬਈ (ਬਿਊਰੋ)— ਟੀ.ਵੀ. ਦੀ ਸੁਪਰਹਿੱਟ ਨੂੰਹ ਰੂਬੀਨਾ ਦਿਲਾਇਕ ਨੇ ਪਿੱਛਲੇ ਹਫਤੇ ਹੀ ਆਪਣੇ ਬੁਆਏਫਰੈਂਡ ਅਭਿਨਵ ਸ਼ੁਕਲਾ ਨਾਲ ਵਿਆਹ ਕੀਤਾ ਹੈ। ਇਸ ਵਿਆਹ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਵਿਆਹ ਤੋਂ ਬਾਅਦ ਇਸ ਕਪੱਲ ਦੀ ਲੁਧਿਆਣੇ 'ਚ ਰਿਸੈਪਸ਼ਨ ਪਾਰਟੀ ਹੋਈ। ਵੀਰਵਾਰ ਨੂੰ ਇਸ ਵਿਆਹੁਤਾ ਜੋੜੇ ਨੇ ਮੁੰਬਈ 'ਚ ਵੈਡਿੰਗ ਰਿਸੈਪਸ਼ਨ ਕੀਤਾ। ਜਿੱਥੇ ਟੀ.ਵੀ. ਟਾਊਨ ਦੇ ਕਈ ਮਸ਼ਹੂਰ ਸਿਤਾਰੇ ਪਹੁੰਚੇ।
Punjabi Bollywood Tadka
ਅਦਾਕਾਰਾ ਦੇ ਰਿਸੈਪਸ਼ਨ ਪਾਰਟੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ 'ਚ ਨਵਾਂ ਵਿਆਹੁਤਾ ਜੋੜਾ ਕਿੱਸ ਕਰਦਾ ਨਜ਼ਰ ਆ ਰਿਹ ਹੈ। ਕਪੱਲ ਨੇ ਪਹਿਲਾਂ ਇਕ-ਦੂਜੇ ਨਾਲ ਜ਼ਿੰਦਗੀ-ਭਰ ਇਕੱਠੇ ਰਹਿਣ ਦੇ ਵਾਇਦੇ ਕੀਤੇ ਅਤੇ ਫਿਰ ਇਕ-ਦੂਜੇ ਨੂੰ ਕਿੱਸ ਕੀਤਾ।
Punjabi Bollywood Tadka
ਇਸ ਖਾਸ ਮੌਕੇ 'ਤੇ ਰੂਬੀਨਾ ਕਾਫੀ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਟਰਾਂਸਪੇਰੇਂਟ ਨਿਊਡ ਐਂਡ ਬਲੈਕ ਸ਼ਿਯਰ ਗਾਊਨ ਗਾਊਨ ਪਾਇਆ ਹੋਇਆ ਸੀ। ਇਸ ਦੇ ਨਾਲ ਹੀ ਅਭਿਨਵ ਨੇ ਵਾਈਟ ਟੀ-ਸ਼ਰਟ ਨਾਲ ਮੈਚਿੰਗ ਬਲੇਜਰ ਪਾਇਆ ਹੋਇਆ ਸੀ। ਦੋਵਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਦੋਵੇਂ ਹੀ ਪਰਫੈਕਟ ਕਪੱਲ ਨਜ਼ਰ ਆ ਰਹੇ ਹਨ।
Punjabi Bollywood Tadka
ਦੱਸ ਦੇਈਏ ਕਿ ਟੀ. ਵੀ. ਦੀ 'ਛੋਟੀ ਬਹੂ' ਅਤੇ 'ਕਿੰਨਰ ਬਹੂ' ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਰੂਬੀਨਾ ਦਿਲਾਇਕ 'ਸ਼ਕਤੀ' ਸੀਰੀਅਲ 'ਚ ਕੰਮ ਕਰ ਰਹੀ ਹੈ। ਉੱਥੇ ਦੂਜੇ ਪਾਸੇ ਉਨ੍ਹਾਂ ਨੇ ਪਤੀ ਅਭਿਨਵ ਸ਼ੁਕਲਾ ਟੀ. ਵੀ. ਸ਼ੋਅ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ...' 'ਚ ਨਜ਼ਰ ਆਉਂਦੇ ਹਨ।

 

 

 

 


Tags: Abhinav ShuklaRubina DilaikReception PartyMumbaiVideroInstagram Shakti Astitva Ke Ehsaas KiSilsila Badalte Rishton Ka

Edited By

Manju

Manju is News Editor at Jagbani.