FacebookTwitterg+Mail

ਰਿਸੈਪਸ਼ਨ ਪਾਰਟੀ ਦੌਰਾਨ ਸਿਲਵਰ ਗਾਊਨ 'ਚ ਰੂਬੀਨਾ ਨੇ ਦਿਖਾਇਆ ਗਲੈਮਰਸ ਲੁੱਕ, ਛਾਈ ਸੋਸ਼ਲ ਮੀਡੀਆ 'ਤੇ

rubina dilaik reception party
26 June, 2018 01:18:05 PM

ਮੁੰਬਈ (ਬਿਊਰੋ)— 21 ਜੂਨ ਨੂੰ ਟੀ. ਵੀ. ਕੱਪਲ ਰੂਬੀਨਾ ਦਿਲਾਇਕ ਅਤੇ ਅਭਿਨਵ ਸ਼ੁਕਲਾ ਦੀ ਸ਼ਿਮਲਾ 'ਚ ਗ੍ਰੈਂਡ ਵੈਡਿੰਗ ਹੋਈ। ਵਿਆਹ ਤੋਂ ਬਾਅਦ ਨਿਊਲੀ ਮੈਰਿਡ ਕੱਪਲ ਲੁਧਿਆਣਾ ਪਹੁੰਚਿਆ, ਜੋ ਕਿ ਅਭਿਨਵ ਦਾ ਹੋਮਟਾਊਨ ਹੈ। ਸੋਮਵਾਰ ਨੂੰ ਲੁਧਿਆਣਾ 'ਚ ਇਸ ਕੱਪਲ ਦੀ ਰਿਸੈਪਸ਼ਨ ਪਾਰਟੀ ਰੱਖੀ ਗਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਇਆਂ ਹਨ।

Punjabi Bollywood Tadka

ਇਸ ਖਾਸ ਮੌਕੇ 'ਤੇ ਰੂਬੀਨਾ ਬੇਹੱਦ ਗਲੈਮਰਸ ਲੱਗ ਰਹੀ ਸੀ। ਉਹ ਇਸ ਮੌਕੇ ਸਿਲਵਰ ਸ਼ਿਮਰੀ ਗਾਊਨ 'ਚ ਨਜ਼ਰ ਆਈ। ਮੱਥੇ ਦਾ ਸਿੰਦੂਰ ਉਨ੍ਹਾਂ ਦੇ ਲੁੱਕ ਨੂੰ ਕੰਪਲੀਟ ਕਰ ਰਿਹਾ ਸੀ। ਉੱਥੇ ਅਭਿਨਵ ਬਲੈਕ ਆਊਟਫਿੱਟ 'ਚ ਨਜ਼ਰ ਆਏ, ਜਿਸ ਨਾਲ ਉਨ੍ਹਾਂ ਨੇ ਰੈੱਡ ਜੈਕਟ ਪਾਈ ਹੋਈ ਸੀ। ਤਸਵੀਰਾਂ 'ਚ ਦੋਹਾਂ ਦੀ ਜੋੜੀ ਪ੍ਰਫੈਕਟ ਲੱਗ ਰਹੀ ਹੈ।

Punjabi Bollywood Tadka

ਲੁਧਿਆਣਾ 'ਚ ਪਾਰਟੀ ਦੇਣ ਤੋਂ ਬਾਅਦ ਦੋਵੇਂ 28 ਜੂਨ ਨੂੰ ਮੁੰਬਈ 'ਚ ਗ੍ਰੈਂਡ ਰਿਸੈਪਸ਼ਨ ਪਾਰਟੀ ਦੇਣਗੇ, ਜਿੱਥੇ ਟੀ. ਵੀ. ਇੰਡਸਟਰੀ ਦੇ ਨਾਮੀ ਸਿਤਾਰੇ ਨਜ਼ਰ ਆਉਣਗੇ। ਰੂਬੀਨਾ ਅਤੇ ਅਭਿਨਵ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਰੂਬੀਨਾ ਵਿਆਹ ਦੇ ਜੋੜੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka

ਦੱਸ ਦੇਈਏ ਕਿ ਟੀ. ਵੀ. ਦੀ 'ਛੋਟੀ ਬਹੂ' ਅਤੇ 'ਕਿੰਨਰ ਬਹੂ' ਦੇ ਨਾਂ ਨਾਲ ਮਸ਼ਹੂਰ ਅਦਾਕਾਰਾ ਰੂਬੀਨਾ ਦਿਲਾਇਕ 'ਸ਼ਕਤੀ' ਸੀਰੀਅਲ 'ਚ ਕੰਮ ਕਰ ਰਹੀ ਹੈ। ਉੱਥੇ ਦੂਜੇ ਪਾਸੇ ਉਨ੍ਹਾਂ ਨੇ ਪਤੀ ਅਭਿਨਵ ਸ਼ੁਕਲਾ ਟੀ. ਵੀ. ਸ਼ੋਅ 'ਸਿਲਸਿਲਾ ਬਦਲਤੇ ਰਿਸ਼ਤੋਂ ਕਾ...' 'ਚ ਨਜ਼ਰ ਆਉਂਦੇ ਹਨ।

Punjabi Bollywood Tadka

Punjabi Bollywood Tadka 


Tags: Abhinav Shukla Rubina Dilaik Reception PartyLudhiana Shakti Astitva Ke Ehsaas Ki Silsila Badalte Rishton Ka

Edited By

Chanda Verma

Chanda Verma is News Editor at Jagbani.