FacebookTwitterg+Mail

ਟੀ. ਵੀ. ਅਦਾਕਾਰਾ ਨੇ ਨਸ਼ੇ ਦੀ ਹਾਲਤ ’ਚ ਮਾਰੀ 7 ਵਾਹਨਾਂ ਨੂੰ ਟੱਕਰ

ruhi shaileshkumar singh assaults and abuses mumbai police
03 April, 2019 03:18:08 PM

ਮੁੰਬਈ (ਬਿਊਰੋ) — ਮੁੰਬਈ ਦੇ ਸਾਂਤਾਕਰੂਜ਼ ’ਚ ਨਸ਼ੇ ’ਚ ਟੱਲੀ ਇਕ ਟੈਲੀਵਿਜ਼ਨ ਅਦਾਕਾਰਾ ਨੇ ਆਪਣੀ ਤੇਜ਼ ਰਫਤਾਰ ਨਾਲ ਘੱਟ ਤੋਂ ਘੱਟ 7 ਵਾਹਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਾਰੇ ਵਾਹਨ ਨੁਕਸਾਨੇ ਗਏ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਸੋਮਵਾਰ ਤੜਕੇ ਉਸ ਸਮੇਂ ਹੋਇਆ ਜਦੋਂ ਕਥਿਤ ਤੌਰ ’ਤੇ ਨਸ਼ੇ ’ਚ ਟੱਲੀ ਰੂਹੀ ਸ਼ੈਲੇਕੁਮਾਰ ਸਿੰਘ ਨੇ ਆਪਣੀ ਕਾਰ ਨਾਲ ਹੋਰ ਵਾਹਨਾਂ ਨੂੰ ਟੱਕਰ ਮਾਰ ਦਿੱਤੀ। 
 

ਉਸ ਨੇ ਦੱਸਿਆ ਕਿ ਹਾਦਸੇ ’ਚ ਚਾਰ ਦੋ ਪਹੀਆ ਵਾਹਨ ਅਤੇ ਤਿੰਨ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ ਪਰ ਕਿਸੇ ਦੇ ਵੀ ਮਾਰੇ ਜਾਣ ਦੀ ਖਬਰ ਨਹੀਂ ਹੈ। ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ, ਜਿਸ ’ਚ ਸਿੰਘ ਕਾਰ ਦੇ ਆਲੇ-ਦੁਆਲੇ ਇਕੱਠੇ ਹੋਏ ਲੋਕਾਂ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਉਹ ਪੁਲਸ ’ਤੇ ਸੋਸ਼ਣ ਦਾ ਦੋਸ਼ ਲਾਉਂਦੀ ਵੀ ਦਿਖਾਈ ਦੇ ਰਹੀ ਹੈ।

Punjabi Bollywood Tadka

 


Tags: Ruhi Shaileshkumar SinghAbuses Mumbai PoliceDrunk DrivingAccidentTV Actress

Edited By

Sunita

Sunita is News Editor at Jagbani.