FacebookTwitterg+Mail

ਅਜੈ-ਤੱਬੂ ਦਾ ਗੀਤ 'ਰੁੱਕ ਰੁੱਕ ਰੁੱਕ' ਹੋਵੇਗਾ ਰੀ-ਕ੍ਰੀਏਟ, ਕਾਜੋਲ 'ਤੇ ਜਾਵੇਗਾ ਫਿਲਮਾਇਆ

ruk ruk ruk recreated
21 September, 2018 09:50:54 AM

ਮੁੰਬਈ (ਬਿਊਰੋ)— 90 ਦੇ ਦਹਾਕੇ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਉਸ ਸਮੇਂ ਅਜੇ ਦੇਵਗਨ ਤੇ ਤੱਬੂ ਦਾ ਵੀ ਗੀਤ ਆਇਆ ਸੀ, ਜੋ ਉਸ ਸਮੇਂ ਦਾ ਬਲਾਕਬਸਟਰ ਗੀਤ 'ਰੁਕ-ਰੁਕ-ਰੁਕ' ਹੈ। ਇਸ ਗੀਤ 'ਚ ਤੱਬੂ, ਅਜੇ ਦੇਵਗਨ ਨੂੰ ਛੇੜਦੀ ਨਜ਼ਰ ਆਈ ਸੀ। ਹੁਣ ਖਬਰ ਹੈ ਕਿ ਬਾਲੀਵੁੱਡ ਇੰਡਸਟਰੀ ਇਸ ਗਾਣੇ ਨੂੰ ਵੀ ਰੀ-ਕ੍ਰੀਏਟ ਕਰਨ ਦੀ ਸੋਚ ਰਹੀ ਹੈ। ਉਂਝ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਨੂੰ ਫਿਲਮਾਂ 'ਚ ਰੀ-ਕ੍ਰੀਏਟ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਇਸ ਗੀਤ ਦੀ ਵਾਰੀ ਹੈ। ਗੀਤ ਦੀ ਰੀ-ਕ੍ਰੀਏਸ਼ਨ ਦੀ ਖਾਸ ਗੱਲ ਹੈ ਕਿ ਇਸ ਨੂੰ ਹੁਣ ਅਜੇ ਦੇਵਗਨ ਦੀ ਪਤਨੀ ਤੇ ਬਾਲੀਵੁੱਡ ਐਕਟਰਸ ਕਾਜੋਲ 'ਤੇ ਰੀ-ਕ੍ਰੀਏਟ ਕੀਤਾ ਜਾਣਾ ਹੈ। ਕਾਜੋਲ ਦੀ ਫਿਲਮ 'ਹੈਲੀਕੌਪਟਰ ਈਲਾ' 'ਚ ਕਾਜੋਲ ਇਕ ਗਾਇਕਾ ਦਾ ਕਿਰਦਾਰ ਨਿਭਾਵੇਗੀ, ਜੋ ਇਸ ਗੀਤ ਨੂੰ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ।

ਗੀਤ ਨੂੰ ਰੀ-ਕ੍ਰੀਏਟ ਕਰਨ ਦਾ ਕੰਮ ਰਾਘਵ ਸੱਚਰ ਨੂੰ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਬਾਲੀਵੁੱਡ ਦੇ ਕਈ ਗੀਤਾਂ ਨੂੰ ਰੀ-ਕ੍ਰੀਏਟ ਕਰ ਚੁੱਕੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਰੀ-ਕ੍ਰੀਏਟ ਹੋਣ ਤੋਂ ਬਾਅਦ ਗੀਤ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗਾ। ਫਿਲਮ 'ਹੈਲੀਕੌਪਟਰ ਈਲਾ' 'ਚ ਕਾਜੋਲ ਸਿੰਗਲ ਮਦਰ ਦਾ ਰੋਲ ਪਲੇਅ ਕਰਦੀ ਨਜ਼ਰ ਆਵੇਗੀ। ਫਿਲਮ ਨੂੰ ਅਜੇ ਦੇਵਗਨ ਤੇ ਜਯੰਤੀਲਾਲ ਗੱੜਾ ਨੇ ਪ੍ਰੋਡਿਊਸ ਕੀਤੀ ਹੈ ਤੇ ਪ੍ਰਦੀਪ ਸਰਕਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ। ਪਹਿਲਾਂ ਫਿਲਮ ਇਸੇ ਮਹੀਨੇ ਦੀ 7 ਨੂੰ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਇਸ ਦੀ ਰਿਲੀਜ਼ ਡੇਟ ਅੱਗੇ ਵਧਾ ਕੇ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ।


Tags: Ruk Ruk RukRecreatedHelicopter EelaKajolAjay DevganTabu Raghav Sachar

Edited By

Chanda Verma

Chanda Verma is News Editor at Jagbani.