ਮੁੰਬਈ(ਬਿਊਰੋ)— ਪੰਜਾਬੀ ਅਭਿਨੇਤਰੀਆਂ ਦੀ ਹੌਟਨੈੱਸ ਤੇ ਖੂਬਸੂਰਤੀ ਕਿਸੇ ਬਾਲੀਵੁੱਡ ਜਾਂ ਹਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ ਅਤੇ ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਹੀ ਦੀਵਾਨੇ ਹਨ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਅਦਾਕਾਰਾ ਤੇ ਮਾਡਲ ਰੁਪਾਲੀ ਸੂਦ ਦੀ, ਜਿਸ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਨਾਲ ਸਨਸਨੀ ਫੈਲਾਈ ਹੋਈ ਹੈ।

ਰੁਪਾਲੀ ਸੂਦ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ 'ਹਾਰਨ ਬਲੋ' 'ਚ ਮਾਡਲ ਵਜੋਂ ਨਜ਼ਰ ਆ ਚੁੱਕੀ ਹੈ। ਉਨ੍ਹਾਂ ਦਾ ਇਹ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।

ਹਾਲ ਹੀ ਰੁਪਾਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬੇਹੱਦ ਗਲੈਮਰਸ ਤੇ ਖੂਬਸੂਰਤ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਰੁਪਾਲੀ ਸੂਦ ਦਾ ਨਾਂ ਪਾਲੀਵੁੱਡ ਇੰਡਸਟਰੀ ਦੀਆਂ ਖੂਬਸੂਰਤ ਅਦਾਕਾਰਾਂ 'ਚ ਗਿਣਿਆ ਜਾਂਦਾ ਹੈ। ਹਾਰਡੀ ਸੰਧੂ ਨਾਲ ਉਸ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

ਇੰਸਟਾਗ੍ਰਾਮ 'ਤੇ ਰੁਪਾਲੀ ਦੇ ਲੱਖਾਂ ਫਾਲੋਅਰਸ ਹਨ, ਜੋ ਉਨ੍ਹਾਂ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ।

ਰੁਪਾਲੀ ਸੂਦ ਨੇ ਕੁਝ ਸਮੇਂ ਪਹਿਲਾਂ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਬੇਹੱਦ ਹੌਟ ਤੇ ਗਲੈਮਰਸ ਨਜ਼ਰ ਆਈ ਸੀ।

ਉਸ ਦਾ ਇਹ ਲੁੱਕ ਫੈਨਜ਼ ਨੂੰ ਕਾਫੀ ਪਸੰਦ ਆਇਆ ਸੀ। ਇਸ ਫੋਟੋਸ਼ੂਟ 'ਚ ਉਸ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ ਤੇ ਵੱਖਰੇ-ਵੱਖਰੇ ਐਂਗਲ ਨਾਲ ਕਾਤਿਲ ਅਦਾਵਾਂ 'ਚ ਪੋਜ਼ ਦਿੱਤੇ ਸਨ।

ਦੱਸ ਦੇਈਏ ਕਿ ਰੁਪਾਲੀ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ ਅਤੇ ਉਹ ਹਿੰਦੀ ਤੇ ਪੰਜਾਬੀ ਗੀਤਾਂ 'ਚ ਖੂਬਸੂਰਤ ਅਦਾਵਾਂ ਦਿਖਾ ਚੁੱਕੀ ਹੈ।




