FacebookTwitterg+Mail

ਹਰਿਆਣਾ ਦੇ 'GK' ਪੇਪਰ 'ਚ ਰੁਪਿੰਦਰ ਹਾਂਡਾ ਨੂੰ ਲੈ ਕੇ ਪੁੱਛਿਆ ਗਿਆ ਸਵਾਲ

rupinder handa
20 October, 2018 01:11:12 PM

ਜਲੰਧਰ(ਬਿਊਰੋ)— ਸੁਰਾਂ ਦੀ ਮੱਲਿਕਾ ਰੁਪਿੰਦਰ ਹਾਂਡਾ ਹਮੇਸ਼ਾ ਹੀ ਆਪਣੇ ਬੋਲਾਂ ਨਾਲ ਦਰਸ਼ਕਾਂ ਦੇ ਦਿਲ ਲੁੱਟਦੀ ਹੈ। ਸੋਰਤਿਆਂ ਦੀ ਝੋਲੀ 'ਚ ਆਨੇਕਾਂ ਹੀ ਸੱਭਿਆਚਾਰਕ ਗੀਤ ਪਾਉਣ ਵਾਲੀ ਗਾਇਕਾ ਰੁਪਿੰਦਰ ਹਾਂਡਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਸੁਰਖੀਆਂ ਦੀ ਵਜ੍ਹਾ ਹਰਿਆਣਾ ਜੀ. ਕੇ. ਪ੍ਰਸ਼ਨ ਪੱਤਰ 'ਚ ਉਨ੍ਹਾਂ ਨੂੰ ਲੈ ਕੇ ਇਕ ਸਵਾਲ ਪੁੱਛਿਆ ਗਿਆ। ਦਰਅਸਲ ਜੀ. ਕੇ. ਦੇ ਪ੍ਰਸ਼ਨ ਪੱਤਰ 'ਚ ਪੁੱਛਿਆ ਗਿਆ ਸੀ ਕਿ, ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਕਿੱਥੇ ਦੀ ਰਹਿਣ ਵਾਲੀ ਹੈ? ਰੁਪਿੰਦਰ ਹਾਂਡਾ ਲਈ ਇਹ ਗੱਲ ਕਾਫੀ ਮਾਣ ਵਾਲੀ ਹੈ ਕਿ ਜੇ. ਕੇ. ਦੇ ਪੇਪਰ 'ਚ ਉਸ ਨੂੰ ਲੈ ਕੇ ਸਵਾਲ ਪੁੱਛਿਆ ਗਿਆ। 

Punjabi Bollywood Tadka
ਦੱਸ ਦੇਈਏ ਕਿ ਇਹ ਪ੍ਰਸ਼ਨ ਪੱਤਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਰੁਪਿੰਦਰ ਹਾਂਡਾ ਹੁਣ ਤੱਕ 'ਨਾ ਰੁਸਦੀ', 'ਸਟੈਂਡ', 'ਪਰਵਾਹ ਨੀ ਕਰਦੀ', 'ਦੁੱਖ', 'ਤੇਰੀ ਮੇਰੀ', 'ਟੋਰ', 'ਕਿਸੇ ਬਹਾਨੇ', 'ਸਾਹਾਂ ਵਿਚ' ਸਮੇਤ ਆਨੇਕਾਂ ਗੀਤ ਗਾ ਚੁੱਕੀ ਹੈ। ਹਾਲ ਹੀ 'ਚ ਰੁਪਿੰਦਰ ਹਾਂਡਾ ਦਾ 'ਬੇਰੁਖੀਆਂ' ਗੀਤ ਰਿਲੀਜ਼ ਹੋਇਆ ਸੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਗੀਤ ਦਾ ਐਲਾਨ ਵੀ ਕਰ ਦਿੱਤਾ ਹੈ, ਜਿਸ ਦਾ ਨਾਂ 'ਕੁਈਨ ਆਫ ਸਰਦਾਰ' ਹੈ। ਇਹ ਗੀਤ ਜਲਦ ਹੀ ਰਿਲੀਜ਼ ਹੋ ਰਿਹਾ ਹੈ।
 


Tags: Rupinder Handa Haryana GK Question Paper InstagramParwah Ni Karidi Na Rusdi Dukh Mera Sardar Ghaint Sardar Jodiyan Queen Of Sardar

Edited By

Sunita

Sunita is News Editor at Jagbani.