FacebookTwitterg+Mail

ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨਾਲ ਜੁੜੀ ਰੁਪਿੰਦਰ ਹਾਂਡਾ, ਕਿਹਾ- 'ਵਾਹਿਗੁਰੂ ਮੇਹਰ ਕਰੇ'

rupinder handa
04 November, 2018 04:05:22 PM

ਜਲੰਧਰ (ਬਿਊਰੋ)— ਕੇਰਲਾ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੇ ਬੇਮਿਸਾਲ ਕੰਮ ਕੀਤਾ ਹੈ। ਖਾਲਸਾ ਏਡ ਦੀ ਵਲੰਟੀਅਰ ਵਜੋਂ ਮਸ਼ਹੂਰ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਆਪਣੀ ਟੀਮ ਨਾਲ ਕੇਰਲਾ ਹੜ੍ਹ ਪੀੜਤਾਂ ਦੀ ਮਦਦ ਲਈ ਪਹੁੰਚੀ। ਇਸ ਦੌਰਾਨ ਰੁਪਿੰਦਰ ਹਾਂਡਾ ਨੇ ਪੀੜਤ ਲੋਕਾਂ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਵੀ ਦਿੱਤਾ। ਇਸ ਦੀ ਇਕ ਵੀਡੀਓ ਰੁਪਿੰਦਰ ਹਾਂਡਾ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ ''ਮਨ ਨੂੰ ਬਹੁਤ ਸ਼ਾਂਤੀ ਮਿਲੀ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ...ਵਾਹਿਗੁਰੂ ਮੇਹਰ ਕਰਨ।'' ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਨੇ ਕਿਹਾ ਕਿ ਅਸੀਂ ਕੇਰਲਾ ਪਹੁੰਚੇ ਹਾਂ, ਜਿੱਥੇ ਅੱਜ ਵੀ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਸਤ 'ਚ ਆਏ ਹੜ੍ਹ ਦਾ ਪਾਣੀ ਅੱਜ ਵੀ ਕਿਤੇ-ਕਿਤੇ ਭਰਿਆ ਹੋਇਆ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਵੀ ਜਿੰਨਾਂ ਹੋ ਕੇ ਸਕੇ ਵਧ ਚੜ੍ਹ ਕੇ ਇਸ ਸੇਵਾ 'ਚ ਹਿੱਸਾ ਪਾਵੋ।

ਦੱਸਣਯੋਗ ਹੈ ਕਿ ਖਾਸਲਾ ਏਡ ਨੇ ਕੇਰਲਾ 'ਚ ਲੋਕਾਂ ਦੇ ਘਰਾਂ ਦੀ ਸਫਾਈ, ਗੁਰੂ ਘਰ ਤੇ ਮੰਦਰਾਂ ਦੀ ਸਫਾਈ ਕੀਤੀ ਅਤੇ ਵੱਖ-ਵੱਖ ਥਾਵਾਂ ਤੋਂ ਇਕੱਠਾ ਕੀਤਾ ਰਾਸ਼ਨ ਪੀੜਤ ਲੋਕਾਂ ਤੱਕ ਪਹੁੰਚਾਇਆ। ਖਾਲਸਾ ਏਡ ਵਲੋਂ ਕੀਤੀ ਗਈ ਮਦਦ ਦੇ ਸਦਕਾ ਕੇਰਲਾ 'ਚ ਪੰਜਾਬੀਆਂ ਦੀ ਰੱਜ ਕੇ ਸ਼ਲਾਘਾ ਕੀਤੀ ਗਈ।

 

 
 
 
 
 
 
 
 
 
 
 
 
 
 

Aj dil nu bot shanti mili . Thanks to @khalsa_aid 🙏 #kerala #flood #relief

A post shared by Rupinder Handa (@rupinderhandaofficial) on Nov 3, 2018 at 5:06am PDT


Tags: Khalsa Aid Kerala Floods Rupinder Handa Punjabi Singer ਰੁਪਿੰਦਰ ਹਾਂਡਾ

About The Author

sunita

sunita is content editor at Punjab Kesari