FacebookTwitterg+Mail

B'Day Spl : ਗਾਇਕੀ ਤੋਂ ਬੇਬਾਕੀ ਨਾਲ ਹਰ ਰਾਏ ਰੱਖਣ ਵਾਲੀ ਰੁਪਿੰਦਰ ਹਾਂਡਾ

rupinder handa birthday special
30 September, 2019 11:55:19 AM

ਜਲੰਧਰ (ਬਿਊਰੋ) — ਸੁਰਾਂ ਦੀ ਮੱਲਿਕਾ ਰੁਪਿੰਦਰ ਹਾਂਡਾ ਦਾ ਅੱਜ ਜਨਮਦਿਨ ਹੈ। ਉਹ ਹਮੇਸ਼ਾ ਹੀ ਆਪਣੇ ਬੋਲਾਂ ਨਾਲ ਦਰਸ਼ਕਾਂ ਦੇ ਦਿਲ ਲੁੱਟਦੇ ਰਹਿੰਦੇ ਹਨ। ਸੋਰਤਿਆਂ ਦੀ ਝੋਲੀ 'ਚ ਆਨੇਕਾਂ ਹੀ ਸੱਭਿਆਚਾਰਕ ਗੀਤ ਪਾਉਣ ਵਾਲੀ ਗਾਇਕਾ ਰੁਪਿੰਦਰ ਹਾਂਡਾ ਹਮੇਸ਼ਾ ਆਪਣੇ ਗੀਤਾਂ ਤੇ ਬੇਬਾਕੀ ਭਰੇ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ।

Image may contain: 1 person, outdoor
ਰੁਪਿੰਦਰ ਹਾਂਡਾ ਹੁਣ ਤੱਕ 'ਨਾ ਰੁਸਦੀ', 'ਸਟੈਂਡ', 'ਪਰਵਾਹ ਨੀ ਕਰਦੀ', 'ਦੁੱਖ', 'ਤੇਰੀ ਮੇਰੀ', 'ਟੋਰ', 'ਕਿਸੇ ਬਹਾਨੇ', 'ਸਾਹਾਂ ਵਿਚ', 'ਬੇਰੁਖੀਆਂ' ਅਤੇ 'ਕੁਈਨ ਆਫ ਸਰਦਾਰ' ਸਮੇਤ ਆਨੇਕਾਂ ਗੀਤ ਗਾ ਚੁੱਕੀ ਹੈ। ਉਨ੍ਹਾਂ ਦੇ ਗੀਤ 'ਘੈਂਟ ਜਿਹੀ ਜੱਟੀ ਹਾਂ' ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਗਿਆ।

Image may contain: 1 person, closeup
ਦੱਸ ਦਈਏ ਕਿ ਰੁਪਿੰਦਰ ਹਾਂਡਾ ਨੇ ਬੀਤੇ ਦਿਨੀਂ ਆਪਣੇ ਇਕ ਨੰਨ੍ਹੇ ਫੈਨ ਦੀ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਦੇ ਪ੍ਰਸ਼ੰਸਕ ਨੇ ਆਪਣੀ ਬਾਂਹ 'ਤੇ ਉਨ੍ਹਾਂ ਦੇ ਨਾਂ ਦਾ ਟੈਟੂ ਬਣਾਇਆ ਹੈ।

Punjabi Bollywood Tadka

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਲਿਖਿਆ ਕਿ ''ਭੋਲੇ ਭਾਲੇ ਬੱਚੇ ਰੱਬ ਦਾ ਰੂਪ ਹੁੰਦੇ ਹਨ। ਦਿਲ ਤੋਂ ਸੋਚਦੇ, ਇਸ ਬੱਚੇ ਨੇ ਮੇਰੇ ਨਾਂ ਦਾ ਟੈਟੂ ਆਪਣੀ ਬਾਂਹ 'ਤੇ ਗੁਦਵਾਇਆ ਹੋਇਆ ਹੈ। ਧੰਨਵਾਦ ਮੇਰੇ ਛੋਟੇ ਜਿਹੇ ਪਿਆਰੇ ਪ੍ਰਸ਼ੰਸਕ ਪ੍ਰਮਾਤਮਾ ਤੁਹਾਡਾ ਭਲਾ ਕਰੇ, ਜਲਦ ਮਿਲਣ ਆਵਾਂਗੀ।''
Punjabi Bollywood Tadka

ਦੱਸਣਯੋਗ ਹੈ ਕਿ ਪਿਛਲੇ ਸਾਲ ਹਰਿਆਣਾ ਜੀ. ਕੇ. ਪ੍ਰਸ਼ਨ ਪੱਤਰ 'ਚ ਰੁਪਿੰਦਰ ਹਾਂਡਾ ਨੂੰ ਲੈ ਕੇ ਇਕ ਸਵਾਲ ਪੁੱਛਿਆ ਗਿਆ ਸੀ। ਇਸ ਪ੍ਰਸ਼ਨ ਪੱਤਰ 'ਚ ਪੁੱਛਿਆ ਗਿਆ ਸੀ ਕਿ 'ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਕਿੱਥੇ ਦੀ ਰਹਿਣ ਵਾਲੀ ਹੈ?' ਰੁਪਿੰਦਰ ਹਾਂਡਾ ਲਈ ਇਹ ਗੱਲ ਕਾਫੀ ਮਾਣ ਵਾਲੀ ਸੀ, ਕਿ ਜੇ. ਕੇ. ਦੇ ਪੇਪਰ 'ਚ ਉਨ੍ਹਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ।

Punjabi Bollywood Tadka


Tags: Rupinder HandaBirthday SpecialInstagram PostViralPunjabi Singer

Edited By

Sunita

Sunita is News Editor at Jagbani.