FacebookTwitterg+Mail

ਰੁਪਿੰਦਰ ਹਾਂਡਾ ਦੀ ਇਹ ਵੀਡੀਓ ਦੇਖ ਤੁਸੀਂ ਵੀ ਹੋ ਜਾਓਗੇ ਭਾਵੁਕ

rupinder handa instagram video
07 July, 2019 01:42:57 PM

ਜਲੰਧਰ(ਬਿਊਰੋ)— ਕਹਿੰਦੇ ਹਨ ਕਿ ਕਲਾਕਾਰ ਆਪਣੇ ਫੈਨਜ਼ ਤੋਂ ਬਿਨਾਂ ਕੁਝ ਵੀ ਨਹੀਂ ਹੁੰਦੇ। ਜੇਕਰ ਵਧੀਆ ਸਰੋਤੇ ਕਲਾਕਾਰਾਂ ਨੂੰ ਪਸੰਦ ਕਰਦੇ ਹਨ ਤਾਂ ਹੀ ਕਲਾਕਾਰ ਤਰੱਕੀ ਕਰ ਸਕਦੇ ਹਨ। ਫੈਨਜ਼ ਦੀ ਆਪਣੇ ਕਲਾਕਾਰਾਂ ਨੂੰ ਮਿਲਣ ਦੀ ਤਾਂਘ ਹਮੇਸ਼ਾ ਰਹਿੰਦੀ ਹੈ। ਇਸੇ ਲਈ ਉਹ ਆਪਣੇ ਚਹੇਤੇ ਕਲਾਕਾਰ ਨੂੰ ਮਿਲਣ ਦਾ ਮੌਕਾ ਕਦੇ ਨਹੀਂ ਛੱਡਦੇ। ਅਜਿਹਾ ਹੀ ਇਕ ਫੈਨ ਪੰਜਾਬ ਦੀ ਮਸ਼ਹੂਰ ਗਾਇਕਾ ਰੁਪਿੰਦਰ ਹਾਂਡਾ ਨੂੰ ਮਿਲਣ ਉਨ੍ਹਾਂ ਦੇ ਲਾਈਵ ਸ਼ੋਅ 'ਚ ਪਹੁੰਚਿਆ। ਬੇਸ਼ੱਕ ਰੁਪਿੰਦਰ ਹਾਂਡਾ ਦਾ ਇਹ ਫੈਨ ਵਿਕਲਾਂਗ ਸੀ ਪਰ ਉਹ ਉਸ ਨੂੰ ਮਿਲਣ ਲਈ ਸਟੇਜ ਤੱਕ ਪਹੁੰਚ ਗਿਆ। ਰੁਪਿੰਦਰ ਹਾਂਡਾ ਨਾਲ ਤਸਵੀਰ ਖਿਚਵਾਉਣ ਲੱਗਿਆ। ਰੁਪਿੰਦਰ ਹਾਂਡਾ ਨੇ ਵੀ ਆਪਣੇ ਇਸ ਫੈਨ ਦਾ ਮਾਣ ਵਧਾਇਆ ਅਤੇ ਖੁਦ ਉਸ ਦੇ ਬਰਾਬਰ ਹੋ ਕੇ ਬੈਠ ਕੇ ਤਸਵੀਰ ਖਿਚਵਾਈ।

 
 
 
 
 
 
 
 
 
 
 
 
 
 

Memorable moment for me . 🥰❤️#fanmoment #rh

A post shared by Rupinder Handa (@rupinderhandaofficial) on Jul 6, 2019 at 9:32pm PDT


ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆ ਲਿਖਿਆ Memorable moment for me. ਫੈਨਜ਼ ਵੱਲੋਂ ਇਸ ਵੀਡੀਓ 'ਤੇ ਖੂਬ ਕੁਮੈਂਟ ਕੀਤੇ ਜਾ ਰਹੇ ਹਨ।ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਸੰਗੀਤ ਜਗਤ ਦਾ ਨਾਮੀ ਚਿਹਰਾ ਹੈ। ਉਹ ਦਰਸ਼ਕਾਂ ਦੀ ਝੋਲੀ 'ਚ ਕਈ ਹਿੱਟ ਗੀਤ ਪਾ ਚੁੱਕੀ ਹੈ। ਰੁਪਿਦੰਰ ਹਾਂਡਾ ਹਮੇਸ਼ਾ ਸੱਭਿਆਚਾਰਕ ਗੀਤਾਂ ਨੂੰ ਪਹਿਲ ਦਿੰਦੀ ਹੈ। 


Tags: Rupinder HandaInstagram VideoViralPunjabi Singer

About The Author

manju bala

manju bala is content editor at Punjab Kesari