FacebookTwitterg+Mail

ਰੁਪਿੰਦਰ ਹਾਂਡਾ ਦਾ ਗੀਤ 'ਬਚ ਕੇ ਰਹਿ' ਰਿਲੀਜ਼ (ਵੀਡੀਓ)

rupinder handa new song bach ke reh
08 April, 2019 10:39:45 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ ਦੇ ਦਿਲ ਟੁੰਬਣ ਵਾਲੀ ਨਾਮੀ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਬਚ ਕੇ ਰਹਿ' ਰਿਲੀਜ਼ ਹੋ ਗਿਆ ਹੈ। ਜੀ ਹਾਂ, ਹਾਲ ਹੀ 'ਚ ਰਿਲੀਜ਼ ਹੋਏ ਗੀਤ 'ਬਚ ਕੇ ਰਹਿ' 'ਚ ਰੁਪਿੰਦਰ ਹਾਂਡਾ ਦਾ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ। 'ਬਚ ਕੇ ਰਹਿ' ਗੀਤ ਨੂੰ ਜਿਥੇ ਰੁਪਿੰਦਰ ਹਾਂਡਾ ਨੇ ਸੁਰੀਲੀ ਆਵਾਜ਼ 'ਚ ਗਾਇਆ ਹੈ, ਉਥੇ ਹੀ ਗੀਤ ਦੇ ਬੋਲਾਂ ਨੂੰ ਗੀਤਾ ਬੈਂਸ ਵਲੋਂ ਸ਼ਿੰਗਾਰਿਆ ਗਿਆ ਹੈ। ਹਾਲਾਂਕਿ ਰੁਪਿੰਦਰ ਹਾਂਡਾ ਦੇ ਗੀਤ 'ਬਚ ਕੇ ਰਹਿ' ਨੂੰ ਮਿਊਜ਼ਿਕ ਆਰ. ਬੀ. ਖਹਿਰਾ ਨੇ ਦਿੱਤਾ ਹੈ, ਜਿਸ ਦੀ ਵੀਡੀਓ ਨੂੰ ਹੈਰੀ ਜੌਰਡਨ ਨੇ ਸੁਚੱਜੇ ਢੰਗ ਨਾਲ ਬਣਾਇਆ ਹੈ। 'ਬਚ ਕੇ ਰਹਿ' ਗੀਤ ਨੂੰ ਸਾਜ਼ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਰੁਪਿੰਦਰ ਹਾਂਡਾ ਨੇ 'ਬਚ ਕੇ ਰਹਿ' ਗੀਤ 'ਚ ਇਕ ਮੁਟਿਆਰ ਦੇ ਹੁਸਨ ਤੇ ਉਸ ਦੇ ਸੁਭਾਅ ਦੀ ਗੱਲ ਕੀਤੀ ਹੈ। ਰੁਪਿੰਦਰ ਹਾਂਡਾ ਨੇ ਇਸ ਗੀਤ ਨੂੰ ਅੱਲੜ੍ਹਾਂ ਦੇ ਸੁਭਾਅ 'ਤੇ ਫਿਲਮਾਇਆ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰੁਪਿੰਦਰ ਹਾਂਡਾ 'ਜੋੜੀਆਂ', 'ਸਟੈਂਡ','ਘੈਂਟ ਸਰਦਾਰ', 'ਸ਼ੌਕੀਨ ਕੁੜੀਆਂ', 'ਪਰਵਾਹ ਨੀ ਕਰੀਦੀ', 'ਕੁਈਨ ਅਫ ਸਰਦਾਰ' ਅਤੇ ਪਿੰਡ ਦੇ ਗੇੜੇ' ਵਰਗੇ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ। ਇਸ ਤੋਂ ਇਲਾਵਾ ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
 


Tags: Bach ke rehRupinder HandaGitta BainsRB KheraHarry Jordan FilmsAmarjeet S HanjraSaaz Records

Edited By

Sunita

Sunita is News Editor at Jagbani.