FacebookTwitterg+Mail

'ਤਸਵੀਰਾਂ' ਰਾਹੀਂ ਰੁਪਿੰਦਰ ਹਾਂਡਾ ਨੇ ਮੁੜ ਦਿਖਾਇਆ ਆਪਣਾ ਗਾਇਕੀ ਜੌਹਰ

rupinder handa new song tasveeran out now
23 December, 2017 06:23:17 PM

ਜਲੰਧਰ (ਬਿਊਰੋ)— ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਦਾ ਨਵਾਂ ਗੀਤ 'ਤਸਵੀਰਾਂ' ਰਿਲੀਜ਼ ਹੋ ਗਿਆ ਹੈ, ਜਿਸ 'ਚ ਰੁਪਿੰਦਰ ਹਾਂਡਾ ਦੀ ਸੁਚੱਜੀ ਗਾਇਕੀ ਸੁਣਨ ਨੂੰ ਮਿਲ ਰਹੀ ਹੈ। ਗੀਤ ਦੀ ਵੀਡੀਓ 'ਚ ਪੰਜਾਬ ਦੇ ਮਹਾਨ ਯੋਧਿਆਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਨੂੰ ਸ਼ਾਇਦ ਲੋਕ ਭੁੱਲਦੇ ਜਾ ਰਹੇ ਹਨ।

ਗੀਤ ਦੀ ਪੇਸ਼ਕਸ਼ ਘੈਂਟ ਰਿਕਾਰਡਸ ਤੇ ਅਮਨ ਹਾਂਡਾ ਦੀ ਹੈ, ਜਿਸ ਨੂੰ ਘੈਂਟ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਸੰਗੀਤ ਗੈਗ ਸਟੂਡੀਓਜ਼ ਨੇ ਦਿੱਤਾ ਹੈ, ਜਦਕਿ ਇਸ ਦੇ ਬੋਲ ਪੰਧੂ ਬਲਦੇਵ ਨੇ ਲਿਖੇ ਹਨ। ਵੀਡੀਓ ਰੀਲਫੋਰਮਰਜ਼ ਵਲੋਂ ਬਣਾਈ ਗਈ ਹੈ, ਜਿਸ ਨੂੰ ਐਡਿਟ ਨਿਖਿਲ ਸ਼ਰਮਾ ਨੇ ਕੀਤਾ ਹੈ।


Tags: Rupinder Handa Tasveeran Ghaint Records Aman Handa Youtube