FacebookTwitterg+Mail

'ਖਾਲਸਾ ਏਡ' ਦੇ ਬੱਚਿਆਂ ਨੂੰ ਗੁਰਮਤ ਦਾ ਪਾਠ ਪੜ੍ਹਾ ਰਹੀ ਹੈ ਰੁਪਿੰਦਰ ਹਾਂਡਾ

rupinder handa share khalsa aid dashmesh public school video
16 June, 2019 01:50:50 PM

ਜਲੰਧਰ (ਬਿਊਰੋ) : ਖਾਲਸਾ ਏਡ ਅਜਿਹੀ ਸੰਸਥਾ ਹੈ, ਜੋ ਮਾਨਵਤਾ ਦੀ ਭਲਾਈ ਲਈ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਹੀ ਹੈ। ਲੋਕਾਂ ਦੀ ਮਦਦ ਲਈ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ 'ਖਾਲਸਾ ਏਡ' ਦੇ ਕਾਰਕੁੰਨ ਪਹੁੰਚ ਜਾਂਦੇ ਹਨ। ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੇ ਹਨ। ਇਸ ਸੰਸਥਾ ਦੇ ਅਜਿਹੇ ਕੰਮਾਂ ਨੂੰ ਦੇਖਦੇ ਹੋਏ ਬਾਲੀਵੁੱਡ ਤੇ ਪਾਲੀਵੁੱਡ ਦੇ ਕਈ ਸਿਤਾਰੇ ਇਸ ਸੰਸਥਾ ਨਾਲ ਜੁੜ ਚੁੱਕੇ ਹਨ। ਇਸੇ ਤਰ੍ਹਾਂ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੀ 'ਖਾਲਸਾ ਏਡ' ਨਾਲ ਜੁੜੀ ਹੋਈ ਹੈ। ਰੁਪਿੰਦਰ ਹਾਂਡਾ ਵੀ ਇਸ ਸੰਸਥਾ ਦੇ ਨਾਲ ਮਿਲਕੇ ਕਈ ਤਰ੍ਹਾਂ ਦੀਆ ਸੇਵਾਵਾਂ ਦੇ ਰਹੀ ਹੈ । ਇਸੇ ਦੌਰਾਨ ਰੁਪਿੰਦਰ ਹਾਂਡਾ ਨੇ ਆਪਣੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦੱਸ ਰਹੀ ਹੈ ਕਿ 'ਖਾਲਸਾ ਏਡ' ਸਿਰਫ ਸਮਾਜ ਭਲਾਈ ਦੇ ਕੰਮ ਨਹੀਂ ਕਰਦੀ ਸਗੋਂ ਗੁਰਮਤ ਦਾ ਪ੍ਰਚਾਰ ਦੇ ਪ੍ਰਸਾਰ ਲਈ ਵੀ ਕੰਮ ਕਰ ਰਹੀ ਹੈ।


ਦੱਸ ਦਈਏ ਕਿ ਰੁਪਿੰਦਰ ਇਸ ਵੀਡੀਓ 'ਚ ਦੱਸ ਰਹੀ ਹੈ ਕਿ 'ਖਾਲਸਾ ਏਡ' ਵੱਲੋਂ ਚਲਾਏ ਜਾ ਰਹੇ ਸਕੂਲਾਂ 'ਚ ਨਾ ਸਿਰਫ ਦੁਨਿਆਵੀ ਪੜ੍ਹਾਈ ਕਰਵਾਈ ਜਾਂਦੀ ਹੈ ਸਗੋਂ ਬੱਚਿਆਂ ਨੂੰ ਗੁਰਮਤ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਕੂਲਾਂ 'ਚ ਬੱਚਿਆਂ ਨੂੰ ਬਿਲਕੁਲ ਮੁਫਤ ਪੜ੍ਹਾਇਆ ਜਾ ਰਿਹਾ ਹੈ। ਰੁਪਿੰਦਰ ਇਸ ਵੀਡੀਓ 'ਚ ਸੰਸਥਾ ਦੀ ਪੂਰੀ ਟੀਮ ਨੂੰ ਇਸ ਕੰਮ ਲਈ ਵਧਾਈ ਦੇ ਰਹੀ ਹੈ। ਕੇਰਲਾ 'ਚ ਆਏ ਹੜ੍ਹ ਦੌਰਾਨ ਰੁਪਿੰਦਰ ਹਾਂਡਾ ਨੇ 'ਖਾਲਸਾ ਏਡ' ਨਾਲ ਮਿਲਕੇ ਇੱਥੇ ਰਾਹਤ ਤੇ ਬਚਾਅ ਕਾਰਜਾਂ 'ਚ ਮਦਦ ਕੀਤੀ ਸੀ।


Tags: Rupinder HandaShareVideoInstagramKhalsa AidDashmesh Public SchoolPunjabi Singer

Edited By

Sunita

Sunita is News Editor at Jagbani.