FacebookTwitterg+Mail

ਖੇਤਾਂ 'ਚ ਜ਼ਮੀਨ ਦੀ ਵਾਹੀ ਕਰਦੀ ਦਿਸੀ ਰੁਪਿੰਦਰ ਹਾਂਡਾ, ਵੀਡੀਓ ਵਾਇਰਲ

rupinder handa video viral
22 June, 2019 10:52:59 AM

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਦਰਸ਼ਕਾਂ 'ਚ ਮਕਬੂਲ ਹੋਣ ਵਾਲੀ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਰੁਪਿੰਦਰ ਹਾਂਡਾ ਟਰੈਕਟਰ 'ਤੇ ਆਪਣੇ ਖੇਤਾਂ 'ਚ ਨਜ਼ਰ ਆ ਰਹੀ ਹੈ ਅਤੇ ਜ਼ਮੀਨ ਦੀ ਵਾਹੀ ਕਰ ਰਹੀ ਹੈ। ਇਸ ਵੀਡੀਓ 'ਤੇ ਉਨ੍ਹਾਂ ਨੇ ਆਪਣੇ ਹੀ ਗੀਤ 'ਬਚ ਕੇ ਰਹਿ' 'ਤੇ ਟਿੱਕ ਟੌਕ ਵੀ ਬਣਾਇਆ ਹੈ। ਰੁਪਿੰਦਰ ਹਾਂਡਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ 'ਦੇਸੀ ਸਵੈਗ ਕਮਿੰਗ ਸੂਨ।'' ਇਸ ਦਾ ਮਤਲਬ ਹੈ ਕਿ ਰੁਪਿੰਦਰ ਹਾਂਡਾ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਵਾਉਣ ਜਾ ਰਹੇ ਹਨ।

 

 
 
 
 
 
 
 
 
 
 
 
 
 
 

#desiswag ❤️ Full video coming soon ❤️

A post shared by Rupinder Handa (@rupinderhandaofficial) on Jun 21, 2019 at 9:25pm PDT

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੁਪਿੰਦਰ ਹਾਂਡਾ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਉਨ੍ਹਾਂ ਦੇ ਗੀਤ 'ਬਚ ਕੇ ਰਹਿ','ਐਂਵੇ ਲੋਕੀਂ ਤਾਂ ਬੜਾ ਕੁਝ ਆਖਦੇ ਹੁੰਦੇ ਪਰਵਾਹ ਨੀਂ ਕਰੀਦੀ' ਗੀਤਾਂ ਨੂੰ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ। ਦੱਸ ਦਈਏ ਕਿ ਰੁਪਿੰਦਰ ਹਾਂਡਾ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਉਹ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਹੀ ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤੰਦੂਰ 'ਤੇ ਰੋਟੀਆਂ ਪਕਾਉਂਦਿਆ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ।

 
 
 
 
 
 
 
 
 
 
 
 
 
 

Dunia ch jithe marzi ghum layiye par jo nazra pind da oh kite nahi . #pujabanbyroots

A post shared by Rupinder Handa (@rupinderhandaofficial) on Jun 19, 2019 at 7:11pm PDT


Tags: Rupinder HandaVideoViralInstagramPunjabi Singer

Edited By

Sunita

Sunita is News Editor at Jagbani.