FacebookTwitterg+Mail

ਰਾਜ ਕੁੰਦਰਾ ਦੇ ਕੁਮੈਂਟ 'ਤੇ ਭੜਕੀ ਸ਼੍ਰੀਸੰਤ ਦੀ ਪਤਨੀ, ਦਿੱਤਾ ਕਰਾਰਾ ਜਵਾਬ

s  sreesanth
29 November, 2018 03:24:04 PM

ਮੁੰਬਈ(ਬਿਊਰੋ)— 'ਬਿੱਗ ਬੌਸ 12' ਦੇ ਮੁਕਾਬਲੇਬਾਜ਼ ਸ਼੍ਰੀਸੰਤ ਲਗਾਤਾਰ ਸੁੱਰਖੀਆਂ ਵਿਚ ਹਨ। ਸ਼੍ਰੀਸੰਤ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲੇ ਮੁਕਾਬਲੇਬਾਜ਼ ਹਨ। ਪਿਛਲੇ ਦਿਨੀਂ ਸ਼੍ਰੀਸੰਤ ਦੇ ਮੈਚ ਫਿਕਸਿੰਗ ਨੂੰ ਲੈ ਕੇ ਖੁਲਾਸੇ ਵਾਲੇ ਵੀਡੀਓ 'ਤੇ ਰਾਜਸਥਾਨ ਰਾਇਲਸ ਦੇ ਓਨਰ ਰਹੇ ਰਾਜ ਕੁੰਦਰਾ ਨੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਇਕ ਕੁਮੈਂਟ ਕੀਤਾ ਸੀ। ਹੁਣ ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਉਨ੍ਹਾਂ ਦੇ ਸਮਰਥਨ 'ਚ ਅੱਗੇ ਆਈ ਹੈ ਅਤੇ ਉਨ੍ਹਾਂ ਨੇ ਰਾਜ ਕੁੰਦਰਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਸੋਮਵਾਰ ਦੇ ਐਪੀਸੋਡ ਵਿਚ ਦੀਪਿਕਾ, ਜਸਲੀਨ ਅਤੇ ਮੇਘਾ ਨਾਲ ਗੱਲਬਾਤ 'ਚ ਸ਼੍ਰੀਸੰਤ ਨੇ ਆਪਣੇ 'ਤੇ ਲੱਗੇ ਮੈਚ ਫਿਕਸਿੰਗ ਦੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਸ਼੍ਰੀਸੰਤ ਦੇ ਇਸ ਵੀਡੀਓ 'ਤੇ ਟੀਮ ਰਾਜਸਥਾਨ ਰਾਇਲਸ ਦੇ ਸਾਬਕਾ ਸਹਿ ਮਾਲਕ ਰਾਜ ਕੁੰਦਰਾ ਨੇ epic ਲਿਖ ਕੇ ਸਮਾਇਲ ਵਾਲਾ ਇਮੋਜੀ ਪੋਸਟ ਕੀਤਾ। ਉਨ੍ਹਾਂ ਦਾ ਇਹ ਕੁਮੈਂਟ ਸ਼੍ਰੀਸੰਤ ਦੀ ਪਤਨੀ ਭੁਵਨੇਸ਼ਵਰੀ ਕੁਮਾਰੀ ਨੂੰ ਪਸੰਦ ਨਾ ਆਇਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸੋਸ਼ਲ ਸਾਇਟ 'ਤੇ ਹੀ ਕਰਾਰਾ ਜਵਾਬ ਦੇ ਦਿੱਤਾ।
ਭੁਵਨੇਸ਼ਵਰੀ ਨੇ ਉਨ੍ਹਾਂ ਨੂੰ ਜਵਾਬ ਦਿੰਦੇ ਹੋਏ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ਕੀਤਾ, ਜਿਸ ਵਿਚ ਲਿਖਿਆ, ਇਸ ਵਿਅਕਤੀ ਨੇ ਹੁਣ ਤੱਕ ਸ਼੍ਰੀਸੰਤ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਹੈ। ਏਪਿਕ ਤਾਂ ਕੁਮੈਂਟ ਕਰਨ ਦੀ ਉਨ੍ਹਾਂ ਦੀ ਇਹ ਹਿੰਮਤ ਹੈ, ਜੋ ਕਿ ਕੋਰਟ ਵਲੋਂ ਦੋਸ਼ੀ ਠਹਰਾਏ ਜਾ ਚੁੱਕੇ ਹਨ, ਜਦੋਂ ਕਿ ਸ਼੍ਰੀਸੰਤ ਨਿਰਦੋਸ਼ ਸਾਬਿਤ ਹੋਏ ਸਨ ਅਤੇ ਉਨ੍ਹਾਂ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਹੈ।


Tags: S. SreesanthBhuvneshwari KumariRaj Kundratwitter

About The Author

manju bala

manju bala is content editor at Punjab Kesari