FacebookTwitterg+Mail

'ਬਾਹੂਬਲੀ 2' ਦੇ ਨਵੇਂ ਪੋਸਟਰ 'ਚ ਕਟੱਪਾ ਦੀ ਗੋਦ 'ਚ ਬਾਹੂਬਲੀ, ਦੇਖ ਕੇ ਇੰਤਜ਼ਾਰ ਕਰਨਾ ਹੋਵੇਗਾ ਹੋਰ ਵੀ ਮੁਸ਼ਕਿਲ

s s rajamouli
13 March, 2017 11:22:12 AM
ਮੁੰਬਈ— ਫਿਲਮਕਾਰ ਐੱਸ. ਐੱਸ. ਰਾਜਾਮੌਲੀ ਦੀ ਫਿਲਮ 'ਬਾਹੂਬਲੀ : ਦਿ ਕਨਕਲੂਜ਼ਨ' ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਰਿਹਾ ਟਰੇਲਰ 16 ਮਾਰਚ ਨੂੰ ਰਿਲੀਜ਼ ਹੋਣ ਵਾਲਾ ਹੈ। ਇਸ ਫਿਲਮ ਦਾ ਇੰਤਜ਼ਾਰ ਪਿਛਲੇ 2 ਸਾਲਾਂ ਤੋਂ ਹੋ ਰਿਹਾ ਹੈ। ਖਾਸ ਕਰ ਕੇ ਇਹ ਦੇਖਣ ਲਈ ਕਿ ਆਖਿਰਕਾਰ ਕਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ। ਹੁਣ 'ਬਾਹੂਬਲੀ 2' ਜਾ ਜੋ ਨਵਾਂ ਪੋਸਟਰ ਰਿਲੀਜ਼ ਹੋਇਆ ਹੈ ਉਸ ਨੂੰ ਦੇਖਣ ਤੋਂ ਬਾਅਦ ਇਸ ਫਿਲਮ ਦਾ ਇੰਤਜ਼ਾਰ ਕਰਨਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਜੀ ਹਾਂ 'ਬਾਹੂਬਲੀ 2' ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਨੇ ਇਹ ਪੋਸਟਰ ਲਾਂਚ ਕੀਤਾ ਹੈ, ਜਿਸ 'ਚ ਕਟੱਪਾ ਦੀ ਗੋਦ 'ਚ ਬਾਹੂਬਲੀ ਹੈ ਅਤੇ ਥੱਲੇ ਕਟੱਪਾ ਦੀ ਬਾਹੂਬਲੀ ਨੂੰ ਮਾਰਦੇ ਦੀ ਤਸਵੀਰ ਹੈ। ਇਹ ਪੋਸਟਰ ਹੁਣ ਤੱਕ ਆਏ ਸਾਰੇ ਪੋਸਟਰਾਂ ਤੋਂ ਜ਼ਿਆਦਾ ਦਿਲਚਸਪ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਐੱਸ. ਐੱਸ. ਰਾਜਾਮੌਲੀ ਨੇ ਲਿਖਿਆ ਵੀ ਹੈ The boy he raised..The man he killed
ਜ਼ਿਕਰਯੋਗ ਹੈ ਕਿ ਫਿਲਮ 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਅਤੇ ਫਿਲਮ ਦਾ ਪੋਸਟਰ ਆਉਣ ਤੋਂ ਬਾਅਦ ਪੱਕਾ ਹੋ ਗਿਆ ਹੈ ਕਿ ਫਿਲਮ ਦਾ ਟਰੇਟਲ 16 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ। ਸਵੇਰੇ 9 ਵਜੇ ਤੋਂ 10 ਵਜੇ 'ਚ ਤੇਲੰਗਨਾ ਅਤੇ ਅੰਧਰਾਪ੍ਰੇਦਸ਼ ਦੇ ਥਿਏਟਰਾਂ 'ਚ ਰਿਲੀਜ਼ ਕੀਤਾ ਜਾਵੇਗਾ। ਉਸ ਦਿਨ ਸ਼ਾਮ 5 ਵਜੇ ਆਨਲਾਈਨ ਟਰੇਟਲ ਰਿਲੀਜ਼ ਕੀਤਾ ਜਾਵੇਗਾ।

Tags: S S RajamouliBaahubali 2KattappaBaahubaliਐੱਸ ਐੱਸ ਰਾਜਾਮੌਲੀਬਾਹੂਬਲੀ 2ਕਟੱਪਾ