FacebookTwitterg+Mail

ਟ੍ਰੇਲਰ ਤੋਂ ਪਹਿਲਾਂ ਮਾਰੋ ਇੱਕ ਨਜ਼ਰ 'ਬਾਹੂਬਲੀ 2' ਦੇ ਇਨ੍ਹਾਂ ਦਿਲਕਸ਼ ਪੋਸਟਰਾਂ 'ਤੇ (ਦੇਖੋ ਤਸਵੀਰਾਂ)

    1/13
16 March, 2017 03:19:13 PM
ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਆਉਣ ਵਾਲੀ ਫਿਲਮ 'ਬਾਹੁਬਲੀ 2' ਦੇ ਰਿਲੀਜ਼ ਹੋਣ ਦੀ ਉਡੀਕ ਸਾਰੇ ਲੋਕ ਬੜੀ ਉਤਸ਼ੁਕਤਾ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਹੋਵੇਗਾ। ਇਸ ਫਿਲਮ ਨੂੰ ਲੈ ਕੇ ਦਰਸ਼ਕਾਂ 'ਚ ਖਾਸਾ ਉਤਸ਼ੁਕਤਾ ਦੇਖਣ ਨੂੰ ਮਿਲ ਰਹੀ ਹੈ। ਇਸ ਫਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਮੇਕਰਸ ਨੇ ਫਿਲਮ ਦੇ ਕਈ ਪੋਸਟਰਸ ਰਿਲੀਜ਼ ਕੀਤੇ ਸੀ। ਤੁਸੀਂ ਵੀ ਇੱਕ ਇਨ੍ਹਾਂ ਪੋਸਟਰਾਂ 'ਤੇ ਨਜ਼ਰ ਮਾਰੋ। ਇੱਕ ਪੋਸਟਰ 18ਵੇਂ ਮੁੰਬਈ ਫਿਲਮ ਮਹਾਉਤਸਵ 'ਚ 22 ਅਕਤੂਬਰ 2016 ਨੂੰ ਪ੍ਰਭਾਸ ਦੇ ਜਨਮਦਿਨ 'ਤੇ ਬੜੀ ਧੂਮਧਾਮ ਦੇ ਨਾਲ ਜ਼ਾਰੀ ਕੀਤਾ ਗਿਆ ਸੀ। ਇਸ ਪੋਸਟਰ 'ਚ ਪ੍ਰਭਾਸ ਦੇ ਹੱਥ 'ਚ ਚਾਰੋਂ ਪਾਸਿਓ ਮੋਟੀ ਸੰਗਲ ਲਪੇਟੀ ਹੋਈ ਨਜ਼ਰ ਆ ਰਹੀ ਹੈ ਤੇ ਇੱਕ ਹੱਥ 'ਚ ਤਲਵਾਰ ਫੜਦੇ ਹੋਏ ਨਜ਼ਰ ਆ ਰਹੇ ਨੇ। ਫਿਲਮ ਦੇ ਇਸ ਪੋਸਟਰ 'ਚ ਅਨੁਸ਼ਕਾ ਸ਼ੈਟੀ ਤੇ ਪ੍ਰਭਾਸ ਨਜ਼ਰ ਆ ਰਹੇ ਨੇ।
ਜ਼ਿਕਰਯੋਗ ਹੈ ਕਿ ਅਨੁਸ਼ਕਾ ਫਿਲਮ 'ਚ ਅਮਰੇਂਦਰ ਬਾਹੁਬਲੀ ਦੀ ਪਤਨੀ ਦੇਵਸੇਨਾ ਦੇ ਕਿਰਦਾਰ 'ਚ ਨਜ਼ਰ ਆਵੇਗੀ। 'ਬਾਹੁਬਲੀ: ਦਿ ਕਨਕਲੂਜਨ' ਦਾ ਇਹ ਪੋਸਟਰ ਮਹਾਸ਼ਿਵਰਾਤਰੀ ਦੇ ਦਿਨ ਰਿਲੀਜ਼ ਕੀਤਾ ਗਿਆ ਸੀ, ਜਿਸ 'ਚ ਬਾਹੁਬਲੀ ਨੂੰ ਹਾਥੀ ਦੇ ਸਿਰ 'ਤੇ ਖੜਾ ਦੇਖਿਆ ਜਾ ਸਕਦਾ ਹੈ। ਐੱਸ. ਐੱਸ. ਰਾਜਾਮੌਲੀ ਨੇ 'ਬਾਹੁਬਲੀ 2' ਦੇ ਨਵੇਂ ਪੋਸਟਰ 'ਚ ਕਟੱਪਾ ਨੇ ਬਾਹੁਬਲੀ ਨੂੰ ਆਪਣੇ ਹੱਥਾਂ 'ਚ ਲਿਆ ਹੋਇਆ ਹੈ। ਇਸ ਪੋਸਟਰ 'ਚ ਪ੍ਰਭਾਸ ਨੂੰ ਬਾਹੁਬਲੀ ਦੇ ਰੂਪ 'ਚ, ਰਾਣਾ ਦੁਗੂਬੱਤੀ ਨੂੰ ਉਨ੍ਹਾਂ ਦੇ ਪੁਰਾਣੇ ਅਵਤਾਰ ਭੱਲਾਵ ਦੇਵ, ਅਨੁਸ਼ਕਾ ਸ਼ੈਟੀ ਦੇ ਰੂਪ 'ਚ ਮਹਾਰਾਣੀ ਦੇਵਸੇਨਾ, ਤਮੰਨਾ ਭਾਟਿਆ ਨੂੰ ਅਵੰਤਿਕਾ, ਰਾਮਿਆ ਕ੍ਰਿਸ਼ਨਣ ਦੇ ਰੂਪ 'ਚ ਸ਼ਿਵਗਾਮੀ ਤੇ ਸਤਿਆਰਾਜ ਨੂੰ ਕਟੱਪਾ ਦੇ ਰੂਪ 'ਚ ਦਿਖਾਇਆ ਗਿਆ ਹੈ।

Tags: S S RajamouliBaahubali 2Anushka ShettyTamannaah Bhatiaਐੱਸ ਐੱਸ ਰਾਜਾਮੌਲੀਬਾਹੂਬਲੀ 2