FacebookTwitterg+Mail

'ਬਾਹੂਬਲੀ 2' ਨੇ ਹੁਣ ਤੱਕ ਦੇ ਸਾਰੇ ਟ੍ਰੇਲਰਾਂ ਨੂੰ ਦਿੱਤੀ ਮਾਤ

25 March, 2017 05:15:49 PM
ਚੇਨਈ— ਐੱਸ. ਐੱਸ. ਰਾਜਾਮੌਲੀ ਦੀ ਬਹੂਪ੍ਰਤੀਸ਼ਤ ਫਿਲਮ 'ਬਾਬੂਬਲੀ 2' ਦੇ ਟ੍ਰੇਲਰ ਨੂੰ 10 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਇਸ ਫਿਲਮ ਦਾ ਟ੍ਰੇਲਰ ਚਾਰ ਭਾਸ਼ਾਵਾਂ- ਹਿੰਦੀ, ਤਾਮਿਲ, ਤੇਲਗੂ ਅਤੇ ਮਲਿਆਲਮ 'ਚ ਜ਼ਾਰੀ ਕੀਤਾ ਗਿਆ ਸੀ। ਇਹ ਕਿਸੇ ਵੀ ਭਾਰਤੀ ਫਿਲਮ ਦਾ ਯੂ.ਟਿਊਬ 'ਤੇ ਬਹੁਤ ਜ਼ਿਆਦਾ ਦੇਖਿਆ ਜਾਣ ਵਾਲਾ ਟ੍ਰੇਲਰ ਬਣ ਚੁੱਕਾ ਹੈ। ਰਾਜਾਮੌਲੀ ਨੇ ਬੀਤੇ ਸ਼ੁੱਕਰਵਾਰ ਨੂੰ ਟਵਿਟਰ 'ਤੇ ਕਿਹਾ, ''10 ਕਰੋੜ! ਇੰਨੀ ਜ਼ਿਆਦਾ ਸੰਖਿਆ ਬਾਰੇ ਕਦੇ ਨਹੀਂ ਸੋਚਿਆ ਸੀ। ਉਨਵਾਂ ਸਾਰਿਆਂ ਲਈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ।''
ਫਿਲਮ ਦਾ ਟ੍ਰੇਲਰ ਆਪਣੀ ਰਿਲੀਜ਼ ਤੋਂ ਕੁਝ ਘੰਟੇ ਪਹਿਲਾ ਹੀ ਲੀਕ ਹੋ ਗਿਆ ਸੀ। ਇਸ ਦੇ ਬਾਵਜੂਦ ਉਸ ਸਮੇਂ ਚਾਰ ਭਾਸ਼ਾਵਾਂ 'ਚ ਇਸ ਨੂੰ ਆਧਿਕਾਰਿਕ ਤੌਰ 'ਤੇ ਜ਼ਾਰੀ ਕੀਤਾ ਗਿਆ। ਇਸ ਦੇ ਕੁਝ ਦੇਰ ਬਾਅਦ ਹੀ ਇਹ ਆਨਲਾਈਨ ਵਾਇਰਲ ਹੋ ਗਿਆ। ਫਿਲਮ ਦਾ ਹਿੰਦੀ ਸੰਸਕਾਰਣ ਜ਼ਾਰੀ ਕਰਨ ਵਾਲੇ ਫਿਲਮਕਾਰ ਕਰਨ ਜੌਹਰ ਨੇ ਬੀਤੇ ਸ਼ੁੱਕਰਵਾਰ ਨੂੰ ਟਵਿਟਰ 'ਤੇ ਲਿਖਿਆ, ''ਜ਼ਿਆਦਾ ਦੇਖਿਆ ਟ੍ਰੇਲਰ! 10 ਕਰੋੜ ਲੋਕਾਂ ਨੇ ਦੇਖਿਆ 'ਬਾਹੂਬਲੀ 2' ਦਾ ਟ੍ਰੇਲਰ।''

Tags: S S RajamouliPrabhasRana DaggubatiBaahubali 2 The Conclusionਬਾਬੂਬਲੀ 2ਐੱਸ ਐੱਸ ਰਾਜਾਮੌਲੀ