FacebookTwitterg+Mail

ਕਮਾਈ ਦੇ ਸਾਰੇ ਰਿਕਾਰਡ ਤੋੜਨ ਵਾਲੀ ਫਿਲਮ 'ਬਾਹੂਬਲੀ' ਮੁੜ 1000 ਸਕ੍ਰੀਨਸ 'ਤੇ ਹੋਈ ਰੀ-ਰਿਲੀਜ਼

s s rajamouli
07 April, 2017 04:36:17 PM
ਮੁੰਬਈ— ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਸਾਲ 2015 'ਚ ਰਿਲੀਜ਼ ਹੋਈ 'ਬਾਹੂਬਲੀ- ਦਿ ਬਿਗਨਿੰਗ' ਇੱਕ ਵਾਰ ਫਿਰ ਰਿਲੀਜ਼ ਕੀਤੀ ਗਈ ਹੈ। ਦੁਬਾਰਾ ਰਿਲੀਜ਼ ਹੋਣ 'ਤੇ ਫਿਲਮ ਬਾਕਸ ਆਫਿਸ 'ਤੇ ਕੀ ਗਦਰ ਮਚਾਏਗੀ, ਇਹ ਤਾਂ ਹੁਣੇ ਨਹੀਂ ਆਖਿਆ ਜਾ ਸਕਦਾ ਪਰ ਇਸ ਤੋਂ ਮਨਾਹੀ ਨਹੀਂ ਕੀਤੀ ਜਾ ਸਕਦੀ ਕਿ ਇਨ੍ਹਾਂ ਦੋ ਸਾਲਾਂ 'ਚ ਬਾਹੂਬਲੀ ਸਿਰਫ ਇੱਕ ਫਿਲਮ ਨਹੀਂ ਰਹੀ, ਕਲਟ ਬੰਨ ਚੁੱਕੀ ਹੈ। ਇਸ ਲਈ ਇਸ ਫਿਲਮ ਨੂੰ 1000 ਸਕ੍ਰੀਨਸ 'ਤੇ ਉਤਾਰਿਆ ਗਿਆ ਹੈ। ਇਸ ਫਿਲਮ ਦੂਜਾ ਭਾਗ 28 ਅਪ੍ਰੈਲ ਨੂੰ ਬਾਕਸ ਆਫਿਸ 'ਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੇਕਰਸ ਨੇ ਯੋਜਨਾ ਕੀਤੀ ਸੀ ਕਿ ਇਸ ਫਿਲਮ ਦੇ ਪਹਿਲੇ ਭਾਗ ਨੂੰ ਵੀ ਰਿਲੀਜ਼ ਕਰਨਗੇ ਤਾਂ ਕਿ ਦਰਸ਼ਕ ਇਕ ਵਾਰ ਫਿਰ ਉਸ ਫਿਲਮ ਨੂੰ ਦੇਖਣ ਅਤੇ ਬਾਅਦ 'ਚ ਇਸ ਫਿਲਮ ਦਾ ਦੂਜਾ ਭਾਗ। 'ਬਾਹੂਬਲੀ' ਫਿਲਮ ਸਾਲ 2015 'ਚ 10 ਅਪ੍ਰੈਲ ਨੂੰ ਰਿਲੀਜਜ਼ ਹੋਈ ਸੀ। ਇਸ ਫਿਲਮ ਦੇ ਹਿੰਦੀ ਵਰਜ਼ਨ ਨੂੰ 1000 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਇਨ੍ਹੇ ਵੱਡੇ ਪੈਮਾਨੇ 'ਤੇ ਕੋਈ ਹਿੰਦੀ ਫਿਲਮ ਰੀ-ਰਿਲੀਜ਼ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਕਰਨ ਜੌਹਰ ਨੇ ਇਸ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। 'ਬਾਹੂਬਲੀ' 100 ਕਰੋੜ ਤੋਂ ਜ਼ਿਆਦਾ ਕੁਲੈਕਸ਼ਨ ਕਰਨ ਵਾਲੀ ਕਿਸੇ ਵੀ ਭਾਸ਼ਾ ਦੀ ਪਹਿਲੀ ਡਬ ਫਿਲਮ ਬਣ ਗਈ ਹੈ। ਬਾਹੂਬਲੀ ਦੇ ਹਿੰਦੀ ਸੰਸਕਰਣ ਨੇ ਲੱਗਭਗ 120 ਕਰੋੜ ਦਾ ਕੁਲੈਕਸ਼ਨ ਕੀਤਾ ਸੀ, ਜਦੋਂਕਿ ਫਿਲਮ ਦਾ ਕੁੱਲ ਕੁਲੈਕਸ਼ਨ 600 ਕਰੋੜ ਰਿਹਾ ਸੀ। 'ਬਾਹੂਬਲੀ' ਬਿਗਨਿੰਗ ਦੇ ਹਿੰਦੀ ਸੰਸਕਰਣ ਨੂੰ ਕਰਨ ਜੌਹਰ ਨੇ ਪੇਸ਼ ਕੀਤਾ ਸੀ ।

Tags: S S RajamouliBaahubali The Beginning1000 screensKaran Joharਐੱਸ ਐੱਸ ਰਾਜਾਮੌਲੀਬਾਹੂਬਲੀ ਦਿ ਬਿਗਨਿੰਗਕਰਨ ਜੌਹਰ