FacebookTwitterg+Mail

ਐੱਸ. ਐੱਸ. ਰਾਜਾਮੌਲੀ ਦੀ 'ਮਹਾਭਾਰਤ' 'ਚ ਆਮਿਰ ਖਾਨ ਨਹੀਂ ਇਹ ਅਭਿਨੇਤਾ ਬਣੇਗੇ ਕ੍ਰਿਸ਼ਨ

s s rajamouli
21 April, 2017 12:47:09 PM
ਨਵੀਂ ਦਿੱਲੀ— ਦੱਖਣ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਆਉਣ ਵਾਲੀ ਫਿਲਮ 'ਬਾਹੂਬਲੀ 2' ਤੋਂ ਬਾਅਦ ਆਪਣੇ ਡ੍ਰੀਮ ਪ੍ਰੋਜੈਕਟ ਮਹਾਭਾਰਤ 'ਤੇ ਆਧਾਰਿਤ ਫਿਲਮ 'ਤੇ ਕੰਮ ਸ਼ੁਰੂ ਕਰਨ ਵਾਲੇ ਹਨ। ਖਬਰਾਂ ਸੀ ਕਿ ਇਸ ਫਿਲਮ 'ਚ ਕ੍ਰਿਸ਼ਨ ਦੇ ਕਿਰਦਾਰ ਲਈ ਆਮਿਰ ਖਾਨ ਨੂੰ ਪਹਿਲੀ ਪਸੰਦ ਬਣਾਇਆ ਗਿਆ ਹੈ ਪਰ ਹੁਣ ਆਮਿਰ ਇਸ ਫਿਲਮ ਤੋਂ ਆਉਟ ਹੁੰਦੇ ਨਜ਼ਰ ਆ ਰਹੇ ਹਨ। ਹਾਲ ਹੀ 'ਚ ਫਿਲਮ ਨਾਲ ਜੁੜੀਆਂ ਕੁਝ ਖਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਮੁਤਾਬਕ ਫਿਲਮ ਦੀ ਟੀਮ ਇਹ ਚਾਹੁੰਦੀ ਹੈ ਕਿ ਫਿਲਮ 'ਚ ਕ੍ਰਿਸ਼ਨ ਦੀ ਭੂਮਿਕਾ ਰਿਤਿਕ ਰੋਸ਼ਨ ਜਾ ਫਿਰ ਦੱਖਣ ਫਿਲਮਾਂ ਦੀ ਮਸ਼ਹੂਰ ਅਭਿਨੇਤਾ ਮਹੇਸ਼ ਬਾਬੂ ਕਰਨਗੇ। ਬਾਲੀਵੁੱਡ 'ਚ ਗ੍ਰੀਕ ਗਾਡ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਰਿਤਿਕ ਰੋਸ਼ਨ ਇਸ ਤੋਂ ਪਹਿਲਾ ਵੀ 'ਯੋਧਾ ਅਕਬਰ' ਅਤੇ 'ਮੋਹਨਜੋਦੜੋ' ਵਰਗੀਆਂ ਇਤਿਹਾਸਕ ਫਿਲਮਾਂ ਕਰ ਚੁੱਕੇ ਹਨ। ਸੁਪਰਸਟਾਰ ਮਹੇਸ਼ ਬਾਬੂ ਫਿਲਮ 'ਚ ਕ੍ਰਿਸ਼ਨ ਦੇ ਕਿਰਦਾਰ ਦੀ ਪ੍ਰਫੈਕਟ ਚਾਈਸ ਮੰਨੇ ਜਾ ਰਹੇ ਹਨ।
ਨਿਰਦੇਸ਼ਕ ਰਾਜਾਮੌਲੀ ਕਾਫੀ ਲੰਬੇ ਸਮੇਂ ਤੋਂ ਇਸ ਵਿਸ਼ੇ 'ਤੇ ਫਿਲਮ ਬਣਾਉਣ ਦੀ ਯੋਜਨਾ ਕਰ ਰਹੇ ਹਨ। ਆਉਣ ਵਾਲੇ ਦਿਨਾਂ 'ਚ ਰਾਜਾਮੌਲੀ ਆਪਣੀ ਇਸ ਫਿਲਮ ਬਾਰੇ 'ਚ ਆਫਿਸ਼ੀਅਲ ਘੋਸ਼ਣਾ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਫਿਲਮ ਦਾ ਬਜਟ 700 ਕਰੋੜ ਰੁਪਏ ਦਾ ਹੋਵੇਗਾ। ਬਾਲੀਵੁੱਡ 'ਚ ਅਜੇ ਤੱਕ ਕਿਸੇ ਵੀ ਫਿਲਮ ਦਾ ਇੰਨ੍ਹਾ ਬਜਟ ਨਹੀਂ ਰਿਹਾ ਹੈ। ਫਿਲਮ ਹਿੰਦੀ, ਤਾਮਿਲ, ਮਲਿਆਲਮ, ਤੇਲੁਗੁ ਅਤੇ ਅੰਗਰੇਜ਼ੀ ਭਾਸ਼ਾਵਾਂ 'ਚ ਸ਼ੂਟ ਕੀਤੀ ਜਾਵੇਗੀ। ਫਿਲਮ ਦੀ ਸ਼ੂਟਿੰਗ ਅਗਲੇ ਸਾਲ 2018 ਦੇ ਅੰਤ 'ਚ ਸ਼ੁਰੂ ਹੋਣ ਦੀ ਉਮੀਦ ਹੈ, ਜਦੋਂਕਿ ਸਾਲ 2019 ਦੇ ਅੰਤ ਜਾਂ ਸਾਲ 2020 ਦੀ ਸ਼ੁਰੂਆਤ 'ਚ ਰਿਲੀਜ਼ ਹੋਵੇਗੀ।

Tags: S S RajamouliMahabharatAamir KhanHrithik RoshanMahesh Babuਐੱਸ ਐੱਸ ਰਾਜਾਮੌਲੀਮਹਾਭਾਰਤਆਮਿਰ ਖਾਨ