FacebookTwitterg+Mail

ਰਾਜਮੌਲੀ ਨੇ 'ਬਾਹੂਬਲੀ' ਬਣਾ ਕੇ ਰਚਿਆ ਇਤਿਹਾਸ, ਹੁਣ ਇਸ ਐਵਾਰਡ ਨਾਲ ਹੋਣਗੇ ਸਨਮਾਨਿਤ

s s rajamouli
09 September, 2017 01:06:39 PM

ਮੁੰਬਈ— ਬਾਕਸ ਆਫਿਸ 'ਤੇ ਧਮਾਲਾਂ ਮਚਾਉਣ ਵਾਲੀ ਫਿਲਮ 'ਬਾਹੂਬਲੀ' ਦੇ ਫੈਨਜ਼ ਲਈ ਇਕ ਖੁਸ ਖਬਰੀ ਹੈ। ਤੁਹਾਨੂੰ ਦੱਸ ਦੇਈਏ ਕਿ ਜਲਦ ਹੀ ਫਿਲਮ ਦੇ ਨਿਰਦੇਸ਼ਕ ਐੱਸ. ਐੱਸ. ਰਾਜਮੌਲੀ ਨੂੰ ਅਕਿਕਨੇਨੀ ਨਾਗੇਸ਼ਵਰ ਰਾਓ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਸਿਨੇਮਾ ਜਗਤ 'ਚ ਸੰਸਕ੍ਰਿਤੀ ਅਤੇ ਵਪਾਰਕ ਦ੍ਰਿਸ਼ਟੀ ਨਾਲ ਬਿਹਤਰੀਨ ਕੰਮ ਕੀਤਾ ਹੋਵੇ।  ਦੱਸਣਯੋਗ ਹੈ ਕਿ ਐੱਸ. ਐੱਸ. ਰਾਜਮੌਲੀ ਨੂੰ ਇਸ ਸਮਮਾਨ ਨਾਲ 17 ਸਤੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ।
ਹਾਲ ਹੀ 'ਚ ਅਭਿਨੇਤਾ ਨਾਗਾਅਰਜੁਨ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ''ਸਾਨੂੰ ਇਹ ਗੱਲ ਦੱਸਦੇ ਹੋਏ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਕਿ ਸਾਡੇ ਐੱਸ. ਐੱਸ. ਰਾਜਮੌਲੀ ਜੀ ਨੂੰ ਜਲਦ ਹੀ ਏ. ਏ. ਐੱਨ. ਆਰ. ਪੁਰਸਕਾਰ ਨਾਲ 17 ਸਤੰਬਰ ਨੂੰ ਸਨਮਾਨਿਤ ਕੀਤਾ ਜਾਵੇਗਾ।

 


Tags: Bollywood actor S S Rajamouli Baahubali Award Twitter ਬਾਹੂਬਲੀ ਐੱਸ ਐੱਸ ਰਾਜਮੌਲੀ