FacebookTwitterg+Mail

'ਬਿੱਗ ਬੌਸ 12' ਲਈ ਸ਼੍ਰੀਸੰਤ ਨੇ ਬਦਲੀ ਲੁੱਕ, ਦੇਖ ਲੱਗ ਸਕਦੈ ਝਟਕਾ

s sreesanth
12 September, 2018 03:56:10 PM

ਮੁੰਬਈ(ਬਿਊਰੋ)— ਰਿਐਲਿਟੀ ਸ਼ੋਅ 'ਬਿੱਗ ਬੌਸ 12' ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਇਸ ਨੂੰ ਲੈ ਕੇ ਲੋਕਾਂ 'ਚ ਲਗਾਤਾਰ ਖਬਰਾਂ ਆ ਰਹੀਆਂ ਹਨ। ਫੈਨਜ਼ ਸ਼ੋਅ ਦੇ ਆਨ-ਏਅਰ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 'ਬਿੱਗ ਬੌਸ' ਦੇ ਇਸ ਵਾਰ ਦੇ ਸੀਜ਼ਨ 'ਚ ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼੍ਰੀਸੰਤ ਵੀ ਹਿੱਸਾ ਲੈ ਰਹੇ ਹਨ।

 

 
 
 
 
 
 
 
 
 
 
 
 
 
 

Freedom to express urself..#godsplan #discipline #determination

A post shared by Sree Santh (@sreesanthnair36) on Aug 14, 2018 at 8:03pm PDT

ਸ਼ੋਅ 'ਚ ਹਿੱਸਾ ਲੈਣ ਲਈ ਸ਼੍ਰੀਸੰਤ ਨੇ ਆਪਣੇ ਆਪ 'ਤੇ ਖੂਬ ਮਿਹਨਤ ਕੀਤੀ ਹੈ। ਉਹ ਹੁਣ ਗਜ਼ਬ ਦੀ ਲੁੱਕ 'ਚ ਨਜ਼ਰ ਆ ਰਹੇ ਹਨ। ਜੀ ਹਾਂ, ਸ਼੍ਰੀਸੰਤ ਨੇ 'ਬਿੱਗ ਬੌਸ' 'ਚ ਹਿੱਸਾ ਲੈਣ ਲਈ ਕਮਾਲ ਦੀ ਬਾਡੀ ਬਣਾਈ ਹੈ। ਇਸ ਲਈ ਉਸ ਨੇ ਜਿਮ 'ਚ ਖੂਬ ਪਸੀਨਾ ਵ੍ਹਾਇਆ ਹੈ। ਸ਼੍ਰੀਸੰਤ ਨੂੰ ਸਾਲ 2013 ਦੇ ਆਈ. ਪੀ. ਐਲ. ਮੈਚ ਫਿਕਸਿੰਗ ਤੋਂ ਬਾਅਦ ਬੈਨ ਕੀਤਾ ਗਿਆ ਸੀ।

 

 
 
 
 
 
 
 
 
 
 
 
 
 
 

#FITNESS #time

A post shared by Sree Santh (@sreesanthnair36) on Aug 3, 2018 at 7:49am PDT

ਇਸ ਤੋਂ ਬਾਅਦ ਉਹ ਕ੍ਰਿਕਟ ਤੋਂ ਦੂਰ ਹੋ ਗਏ। ਸ਼੍ਰੀਸੰਤ ਨੂੰ ਆਖਰੀ ਵਾਰ ਟੈਸਟ ਤੇ ਵਨ-ਡੇਅ ਮੈਚ ਖੇਡਦੇ ਹੋਏ ਦੇਖਿਆ ਗਿਆ ਸੀ। ਮੈਚ ਫਿਕਸਿੰਗ 'ਚ ਫਸੇ ਸ਼੍ਰੀਸੰਤ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਫੈਸਲਾ ਸੁਣਾਉਂਦੇ ਹੋਏ ਆਜੀਵਨ ਬੈਨ ਲਾ ਦਿੱਤਾ ਸੀ।

Punjabi Bollywood Tadka
ਦੱਸ ਦੇਈਏ ਕਿ ਸ਼੍ਰੀਸੰਤ ਨੇ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ 'ਚ ਆਪਣੀ ਕਿਸਮਤ ਅਜ਼ਮਾ ਚੁੱਕੇ ਹਨ। ਉਹ ਜ਼ਰੀਨ ਖਾਨ ਨਾਲ ਫਿਲਮ 'ਅਕਸਰ-2' 'ਚ ਨਜ਼ਰ ਆਏ ਸੀ। ਹੁਣ ਉਹ ਰਿਐਲਟੀ ਸ਼ੋਅ 'ਖਤਰੋਂ ਕੇ ਖਿਲਾੜੀ' ਦੇ ਸੀਜ਼ਨ-9 'ਚ ਵੀ ਨਜ਼ਰ ਆ ਚੱਕੇ ਹਨ। ਹੁਣ ਸ਼੍ਰੀਸੰਤ ਨੇ 'ਬਿੱਗ ਬੌਸ' ਦੇ ਸੀਜ਼ਨ 12 ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

Punjabi Bollywood Tadka

'ਬਿੱਗ ਬੌਸ' 'ਚ ਸ਼੍ਰੀਸੰਤ ਦੀ ਐਂਟਰੀ ਪੱਕੀ ਹੈ, ਜਿਸ ਦਾ ਸਬੂਤ ਵੀ ਮਿਲ ਗਿਆ ਹੈ। ਮੰਗਲਵਾਰ ਨੂੰ ਸ਼੍ਰੀਸੰਤ 'ਬਿੱਗ ਬੌਸ' 'ਚ ਹਿੱਸਾ ਲੈਣ ਲਈ ਮੁੰਬਈ ਪਹੁੰਚੇ, ਜਿਥੇ ਉਹ ਮੀਡੀਆ ਕੈਮਰਿਆਂ 'ਚ ਕੇਦ ਹੋ ਗਏ। ਇਥੇ ਸ਼੍ਰੀਸੰਤ ਕਾਫੀ ਕੂਲ ਅੰਦਾਜ਼ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਮੀਡੀਆ ਨੂੰ ਆਪਣੀ ਫੈਮਿਲੀ ਦੇ ਨਾਲ ਪੋਜ਼ ਵੀ ਦਿੱਤੇ।

Punjabi Bollywood Tadka


Tags: S SreesanthBigg Boss 12Final ContestantsSalman KhanIndian cricketer

Edited By

Sunita

Sunita is News Editor at Jagbani.