FacebookTwitterg+Mail

ਜਬਲਪੁਰ ਦੀ ਇਸ਼ਿਤਾ ਬਣੀ 'ਸਾ ਰੇ ਗਾ ਮਾ ਪਾ' ਦੀ ਜੇਤੂ

sa re ga ma pa
28 January, 2019 02:49:04 PM

ਮੁੰਬਈ(ਬਿਊਰੋ)— ਮਸ਼ਹੂਰ ਸਿੰਗਿੰਗ ਰਿਐਲਿਟੀ ਸ਼ੋਅ 'ਸਾ ਰੇ ਗਾ ਮਾ ਪਾ' ਦਾ ਐਤਵਾਰ ਨੂੰ ਗਰੈਂਡ ਫਿਨਾਲੇ ਹੋਇਆ। ਲਾਸਟ 6 ਮੁਕਾਬਲੇਬਾਜ਼ਾਂ ਵਿਚਕਾਰ ਇਹ ਮੁਕਾਬਲਾ ਹੋਇਆ ਜਿਸ 'ਚ ਜਬਲਪੁਰ ਦੀ ਇਸ਼ਿਤਾ ਵਿਸ਼ਵਕਰਮਾ ਨੇ ਜਿੱਤ ਹਾਸਿਲ ਕਰ ਲਈ। ਇਸ਼ਿਤਾ ਨੂੰ ਇਸ ਦੇ ਨਾਲ ਹੀ 5 ਲੱਖ ਰੁਪਏ ਅਤੇ ਇਕ ਹੁੰਡਈ ਕਾਰ ਦਿੱਤੀ ਗਈ। ਸ਼ੋਅ 'ਚ 'ਮਣੀਕਰਣਿਕਾ' ਦੀ ਸਟਾਰ ਕੰਗਨਾ ਰਣੌਤ ਅਤੇ ਅੰਕਿਤਾ ਲੋਖੰਡੇ ਵੀ ਮਹਿਮਾਨ ਦੇ ਤੌਰ 'ਤੇ ਪਹੁੰਚੀਆਂ ਹੋਈਆਂ ਸਨ।
Punjabi Bollywood Tadka
ਇਸ਼ਿਤਾ 'ਸਾ ਰੇ ਗਾ ਮਾ ਪਾ' ਇਸ ਸੀਜ਼ਨ ਦੀ ਸਭ ਤੋਂ ਛੋਟੀ ਮੁਕਾਬਲੇਬਾਜ਼ ਸਨ। ਇਸ ਸੀਜ਼ਨ ਦੇ ਜੱਜ ਵਾਜਿਦ ਖਾਨ, ਸ਼ੇਖਰ ਰਵਜਿਆਨੀ ਅਤੇ ਰਿਚਾ ਸ਼ਰਮਾ ਸਨ। ਸ਼ੋਅ ਨੂੰ ਆਦਿੱਤਿਅ ਨਰਾਇਣ ਨੇ ਹੋਸਟ ਕੀਤਾ। ਸ਼ੋਅ ਦੌਰਾਨ ਜੋਰੂ ਕਾ ਗੁਲਾਮ ਨਾਮ ਨਾਲ ਮਸ਼ਹੂਰ ਸੋਨੂ ਗਿੱਲ  ਨੇ 'ਸਾ ਰੇ ਗਾ ਮਾ ਪਾ' ਦੇ ਮੰਚ 'ਤੇ ਆਪਣੀ ਪਤਨੀ ਨਾਲ ਦੁਬਾਰਾ ਵਿਆਹ ਕੀਤਾ। ਉਨ੍ਹਾਂ ਨੇ ਆਪਣੀ ਫਾਈਨਲ ਪਰਫਾਰਮੈਂਸ ਪਤਨੀ ਨੂੰ ਡੈਰੀਕੇਟ ਕੀਤੀ।
Punjabi Bollywood Tadka
ਅੰਕਿਤਾ ਨੇ ਰੰਗ 'ਤੇ ਝਲਕਾਰੀ ਬਾਈ ਦੇ ਰੂਪ 'ਚ ਦਮਦਾਰ ਪੇਸ਼ਕਾਰੀ ਦਿੱਤੀ। ਦੱਸ ਦੇਈਏ ਕਿ 'ਮਣੀਕਰਣਿਕਾ' ਨੂੰ ਕਾਫੀ ਵਧੀਆ ਰਿਸਪਾਂਸ ਮਿਲ ਰਿਹਾ ਹੈ ਅਤੇ ਦੋਵੇਂ ਅਦਾਕਾਰਾਂ ਦੀ ਐਕਟਿੰਗ ਦੀ ਤਾਰੀਫ ਹੋ ਰਹੀ ਹੈ।
Punjabi Bollywood Tadka


Tags: Ishita Vishwakarma Sa Re Ga Ma PaJabalpurWinner Shekhar Ravjiani Sona Mohapatra

About The Author

manju bala

manju bala is content editor at Punjab Kesari